ਰੋਹਿਤ ਸ਼ਰਮਾ ਨੇ ਇਸ ਭਾਰਤੀ ਗੇਂਦਬਾਜ਼ ਦੀ ਲਸਿਥ ਮਲਿੰਗਾ ਨਾਲ ਕੀਤੀ ਤੁਲਨਾ, ਮਜ਼ੇਦਾਰ ਹੈ ਵਜ੍ਹਾ

Tuesday, Jul 11, 2017 - 04:21 PM (IST)

ਰੋਹਿਤ ਸ਼ਰਮਾ ਨੇ ਇਸ ਭਾਰਤੀ ਗੇਂਦਬਾਜ਼ ਦੀ ਲਸਿਥ ਮਲਿੰਗਾ ਨਾਲ ਕੀਤੀ ਤੁਲਨਾ, ਮਜ਼ੇਦਾਰ ਹੈ ਵਜ੍ਹਾ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਦੇ ਆਲ ਰਾਉਂਡਰ ਕੇਦਾਰ ਜਾਧਵ ਦੀ ਤੁਲਨਾ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨਾਲ ਕੀਤੀ। ਰੋਹਿਤ ਸ਼ਰਮਾ ਨੇ ਕੇਦਾਰ ਜਾਧਵ ਅਤੇ ਲਸਿਥ ਮਲਿੰਗਾ ਨੂੰ ਲੈ ਕੇ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਕਿ ਹੁਣ ਪਰੇਸ਼ਾਨ ਕਿਉਂ ਹੋਣਾ, ਜਦੋਂ ਸਾਡੇ ਕੋਲ ਆਪਣਾ ਕੇਦਾਰ ਜਾਧਵ ਹੈ। ਦਰਅਸਲ ਇਨ੍ਹਾਂ ਦੋਨੋਂ ਜਦੋਂ ਗੇਂਦਬਾਜ਼ੀ ਕਰਦੇ ਹਨ ਤਾਂ ਇਨ੍ਹਾਂ ਦਾ ਐਕਸ਼ਨ ਲੱਗਭਗ ਇੱਕ ਜਿਹਾ ਹੀ ਦਿਸਦਾ ਹੈ। ਹਾਲਾਂਕਿ ਲਸਿਥ ਮਲਿੰਗਾ ਤੇਜ਼ ਗੇਂਦਬਾਜ਼ ਹਨ ਅਤੇ ਕੇਦਾਰ ਸਪਿਨ ਗੇਂਦਬਾਜ਼ੀ ਕਰਦੇ ਹਨ ਪਰ ਉਨ੍ਹਾਂ ਦੇ  ਐਕਸ਼ਨ ਵਿੱਚ ਸਮਾਨਤਾ ਦਿਸਦੀ ਹੈ।

रोहित शर्मा ने लसिथ मलिंगा से की केदार जाधव की तुलना, मजेदार है वजह
ਦੱਸ ਦਈਏ ਕਿ ਵੈਸਟਇੰਡੀਜ਼ ਦੌਰੇ ਲਈ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਸੀ। ਕਪਤਾਨ ਵਿਰਾਟ ਕੋਹਲੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਰੋਹਿਤ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ। ਅਜਿਹੇ ਵਿੱਚ ਉਨ੍ਹਾਂ ਨੂੰ ਆਰਾਮ ਦੇਣਾ ਜ਼ਰੂਰੀ ਸੀ। ਹੁਣ ਵਿੰਡੀਜ਼ ਦੇ ਬਾਅਦ ਭਾਰਤੀ ਟੀਮ ਦੀ ਅਗਲੀ ਸੀਰੀਜ਼ ਸ਼੍ਰੀਲੰਕਾ ਖਿਲਾਫ ਖੇਡੀ ਜਾਣੀ ਹੈ, ਜਿਸਦੇ ਲਈ ਭਾਰਤ ਦੀ ਟੀਮ ਸ਼੍ਰੀਲੰਕਾ ਜਾਵੇਗੀ। ਰੋਹਿਤ ਸ਼ਰਮਾ ਨੂੰ ਸ਼੍ਰੀਲੰਕਾ ਦੌਰੇ ਲਈ ਟੀਮ ਵਿੱਚ ਚੁਣਿਆ ਗਿਆ ਹੈ। ਸ਼੍ਰੀਲੰਕਾ ਦੌਰੇ ਉੱਤੇ ਜਾਣ ਤੋਂ ਪਹਿਲਾਂ ਹੀ ਰੋਹਿਤ ਸ਼ਰਮਾ ਫ਼ਾਰਮ ਵਿੱਚ ਨਜ਼ਰ ਆ ਰਹੇ ਹਨ।


Related News