ਮੈਚ ਦੌਰਾਨ ਬਾਲਕਨੀ ''ਚ ਖੜੇ ਹੋ ਕੇ ਰੋਹਿਤ ਨੇ ਕੀਤੇ ਬੇਟੀ ਸਮਾਇਰਾ ਨੂੰ ਇਸ਼ਾਰੇ, Video ਵਾਇਰਲ

12/12/2019 12:43:00 PM

ਮੁੰਬਈ : ਵਾਨਖੇੜੇ ਸਟੇਡੀਅਮ ਵਿਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਤੂਫਾਨੀ ਪਾਰੀ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਪਰ ਰੋਹਿਤ ਨੇ ਦਿਲ ਤਦ ਜਿੱਤਿਆ ਜਦੋਂ ਉਹ ਆਊਟ ਹੋਣ ਤੋਂ ਬਾਅਦ ਪਵੇਲੀਅਨ ਵਿਚ ਖੜੇ ਹੋ ਕੇ ਆਪਣੀ ਬੇਟੀ ਨੂੰ ਇਸ਼ਾਰਾ ਕਰਦੇ ਦਿਸੇ। ਦਰਅਸਲ, 71 ਦੌੜਾਂ ਦੀ ਤੂਫਾਨੀ ਪਾਰੀ ਖੇਡਣ ਤੋਂ ਬਾਅਦ ਰੋਹਿਤ ਜਦੋਂ ਪਵੇਲੀਅਨ ਪਰਤੇ ਤਾਂ ਉਸ ਨੇ ਸਾਹਮਣੇ ਵਾਲੇ ਸਟੈਂਡ 'ਤੇ ਬੇਟੀ ਸਮਾਇਰਾ ਮਾਂ ਰਿਤਿਕਾ ਦੀ ਗੋਦ ਵਿਚ ਸੀ।

ਰੋਹਿਤ ਨੇ ਇਸ਼ਾਰਿਆਂ ਵਿਚ ਹੀ ਬੇਟੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਰੋਹਿਤ ਨੂੰ ਅਜਿਹਾ ਕਰਦੇ ਦੇਖਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਨੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਵੀ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ।

PunjabKesari

ਦੱਸ ਦਈਏ ਕਿ ਟੀ-20 ਕੌਮਾਂਤਰੀ ਕ੍ਰਿਕਟ ਵਿਚ 4 ਸੈਂਕੜੇ ਲਾਉਣ ਵਾਲੇ ਇਕਲੌਤੇ ਬੱਲੇਬਾਜ਼ ਰੋਹਿਤ ਨੇ ਵਿੰਡੀਜ਼ ਖਿਲਾਫ 71 ਦੌੜਾਂ ਦੀ ਪਾਰੀ ਦੌਰਾਨ ਕਈ ਰਿਕਾਰਡ ਬਣਾਏ। ਰੋਹਿਤ ਹੁਣ ਕੌਮਾਂਤਰੀ ਕ੍ਰਿਕਟ ਵਿਚ 400 ਤੋਂ ਵੱਧ ਛੱਕੇ ਲਾਉਣ ਵਾਲੇ ਦੂਨੀਆ ਦੇ ਤੀਜੇ ਅਤੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।


Related News