ਰੋਹਨ ਬੋਪੰਨਾ ਤੇ ਸ਼ਾਪੋਵਾਲੋਵ ਵਾਪਸੀ ''ਤੇ ਪਹਿਲੇ ਦੌਰ ''ਚ ਬਾਹਰ

Monday, Aug 24, 2020 - 09:15 PM (IST)

ਰੋਹਨ ਬੋਪੰਨਾ ਤੇ ਸ਼ਾਪੋਵਾਲੋਵ ਵਾਪਸੀ ''ਤੇ ਪਹਿਲੇ ਦੌਰ ''ਚ ਬਾਹਰ

ਨਿਊਯਾਰਕ — ਕੋਵਿਡ-19 ਦੇ ਕਾਰਨ ਪੰਜ ਮਹੀਨੇ ਬਾਅਦ ਕੋਰਟ 'ਤੇ ਵਾਪਸ ਪਹੁੰਚੇ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਉਸਦੇ ਸਾਥੀ ਡੇਨਿਸ ਸ਼ਾਪੋਵਾਲੋਵ ਨੂੰ ਵੇਸਟਰਨ ਐਂਡ ਸਦਰਨ ਓਪਨ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਬੋਪੰਨਾ ਤੇ ਸ਼ਾਪੋਵਾਲੋਵ ਨੂੰ ਇਸ 42, 22,190 ਡਾਲਰ ਇਨਾਮੀ ਹਾਰਡਕੋਰਟ ਟੂਰਨਾਮੈਂਟ ਦੇ ਪਹਿਲੇ ਦੌਰ 'ਚ 2019 'ਚ ਯੂ. ਐੱਸ. ਓਪਨ ਦੇ ਉਪ ਜੇਤੂ ਮਾਰਸੇਲ ਗ੍ਰੇਨੋਲਰਸ ਤੇ ਹੋਰਾਸਿਓ ਜੋਬਾਲੋਸ ਨਾਲ 4-6, 6-7 (1) ਨਾਲ ਹਾਰ ਝੱਲਣੀ ਪਈ।


author

Gurdeep Singh

Content Editor

Related News