ਆਸਟਰੇਲੀਆ ਓਪਨ ਪੁਰਸ਼ ਡਬਲਜ਼ ਵਿਚ ਭਾਰਤੀ ਚੁਣੌਤੀ ਖਤਮ
Wednesday, Jan 16, 2019 - 02:08 PM (IST)

ਮੈਲਬੋਰਨ : ਆਸਟਰੇਲੀਆਈ ਓਪਨ ਪੁਰਸ਼ ਡਬਲਜ਼ ਵਿਚ ਭਾਰਤੀ ਚੁਣੌਤੀ ਪਹਿਲੇ ਹੀ ਦਿਨ ਖਤਮ ਹੋ ਗਈ ਜਦੋਂ ਤਿਨਾ ਜੋੜੀਆਂ ਨੂੰ ਪਹਿਲੇ ਦੌਰ ਵਿਚ ਹਾਰ ਝਲਣੀ ਪਈ। ਭਾਰਤ ਦੇ 15ਵਾਂ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਨੂੰ ਸਪੇਨ ਦੇ ਗੈਰ ਦਰਜਾ ਜੋੜੀ ਪਾਬਲੋ ਕਾਰੇਨੋ ਬਸਤਾ ਅਤੇ ਗੁਲਿਰੇਮੋ ਗਾਰਸੀਆ ਲੋਪੇਜ ਨੇ 6-1, 4-6, 7-5 ਨਾਲ ਹਰਾਇਆ। ਟਾਟਾ ਓਪਨ ਮਹਾਰਾਸ਼ਟਰ ਜਿੱਤਣ ਤੋਂ ਬਾਅਦ ਇਸ ਭਾਰਤੀ ਜੋੜੀ ਦੀ ਇਹ ਪਹਿਲੇ ਦੌਰ ਵਿਚ ਲਗਾਤਾਰ ਦੂਜੀ ਹਾਰ ਹੈ। ਪਿਛਲੇ ਹਫਤੇ ਉਹ ਸਿਡਨੀ ਇੰਟਰਨੈਸ਼ਨਲ ਵਿਚ ਵੀ ਹਾਰ ਗਏ ਸੀ।
ਆਪਣਾ 24ਵਾਂ ਆਸਟਰੇਲੀਆਈ ਓਪਨ ਖੇਡ ਰਹੇ ਲਿਏਂਡਰ ਪੇਸ ਅਤੇ ਮਿਗੁਲ ਏਂਜਲ ਰੇਯੇਸ ਵਾਰੇਲਾ ਨੂੰ ਅਮਰੀਕਾ ਦੇ ਆਸਟਿਨ ਕ੍ਰਾਈਜੇਕ ਅਤੇ ਨਿਊਜ਼ੀਲੈਂਡ ਦੇ ਅਰਟੇਮ ਸਿਟਾਕ ਨੇ 7-5, 7-6 ਨਾਲ ਹਰਾਇਆ। ਜੀਵਨ ਨੇਂਦੁਚੇਝਿਯਾਨ ਅਤੇ ਨਿਕੋਲਸ ਮੁਨਰੋ ਦੀ ਜੋੜੀ ਨੂੰ ਕੇਵਿਨ ਕੇ ਅਤੇ ਨਿਕੋਲਾ ਮੇਕਟਿਚ ਨੇ 4-6, 7-6, 7-5 ਨਾਲ ਹਰਾਇਆ। ਪ੍ਰਜਨੇਸ਼ ਗੁਣੇਸ਼ਵਰਨ ਵੀ ਕੁਆਲੀਫਾਇਰ ਨਾਲ ਮੁੱਖ ਡਰਾਅ 'ਚ ਆਉਣ ਤੋਂ ਬਾਅਦ ਪਹਿਲੇ ਦੌਰ ਵਿਚ ਹਾਰ ਗਏ ਸੀ। ਉੱਥੇ ਹੀ ਰਾਮਕੁਮਾਰ ਰਾਮਨਾਥਨ, ਅੰਕਿਤਾ ਰੈਨਾ, ਅਤੇ ਕਰਮਨ ਕੌਰ ਥਾਂਡੀ ਮੁੱਖ ਡਰਾਅ ਲਈ ਕੁਆਲੀਫਾਈ ਵੀ ਨਹੀਂ ਕਰ ਸਕੇ।