ਰੋਹਨ ਬਰੂਆ ਨੇ ਜਿੱਤੇ ਇਕ ਚਾਂਦੀ ਅਤੇ ਤਿੰਨ ਸੋਨੇ ਦੇ ਤਮਗੇ

10/28/2017 12:38:18 PM

ਗੁਹਾਟੀ, (ਬਿਊਰੋ)— ਸੀਨੀਅਰ ਤੈਰਾਕ ਰੋਹਨ ਬਰੂਆ ਨੇ ਹਾਲ ਹੀ 'ਚ ਸੰਪੰਨ ਹੋਏ ਜੋਰਹਾਟ ਰਾਜ ਮਾਸਟਰਸ ਤੈਰਾਕੀ ਚੈਂਪੀਅਨਸ਼ਿਪ 'ਚ ਤਿੰਨ ਸੋਨ ਅਤੇ ਇਕ ਚਾਂਦੀ ਤਮਗਾ ਆਪਣੇ ਨਾਂ ਕੀਤਾ। ਜੋਰਹਾਟ ਤੈਰਾਕੀ ਸੋਸਾਈਟੀ ਵੱਲੋਂ ਆਯੋਜਿਤ ਇਸ ਟੂਰਨਾਮੈਂਟ 'ਚ ਰੋਹਨ ਕਾਮਰੂਪ ਜ਼ਿਲੇ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਨੇ 35-39 ਉਮਰ ਵਰਗ ਦੇ ਮੁਕਾਬਲੇ ਦੇ 100 ਮੀਟਰ ਫ੍ਰੀਸਟਾਈਲ, 50 ਮੀਟਰ ਫ੍ਰੀਸਟਾਈਲ ਅਤੇ 50 ਮੀਟਰ ਬ੍ਰੈਸਟਸਟ੍ਰੋਕ 'ਚ ਸੋਨੇ ਅਤੇ 50 ਮੀਟਰ ਫ੍ਰੀ ਸਟਾਈਲ 'ਚ ਚਾਂਦੀ ਦਾ ਤਮਗਾ ਜਿੱਤਿਆ।


Related News