ਸਿਨਸਿਨਾਟੀ ਮਾਸਟਰਸ ਤੋਂ ਵਾਪਸੀ ਨੂੰ ਬੇਤਾਬ ਹਨ ਫੈਡਰਰ

Tuesday, Aug 14, 2018 - 12:07 PM (IST)

ਸਿਨਸਿਨਾਟੀ ਮਾਸਟਰਸ ਤੋਂ ਵਾਪਸੀ ਨੂੰ ਬੇਤਾਬ ਹਨ ਫੈਡਰਰ

ਸਿਨਸਿਨਾਟੀ— ਰੋਜਰ ਫੈਡਰਰ ਨੇ ਕਿਹਾ ਕਿ ਉਹ ਸਿਨਸਿਨਾਟੀ ਮਾਸਟਰਸ ਜ਼ਰੀਏ ਟੈਨਿਸ ਕੋਰਟ 'ਤੇ ਵਾਪਸੀ ਕਰਨ ਲਈ ਤਿਆਰ ਹਨ। ਅਮਰੀਕੀ ਓਪਨ ਦੇ ਸ਼ੁਰੂ ਹੋਣ 'ਚ ਕੁਝ ਦਿਨ ਬਚੇ ਹਨ ਅਤੇ 27 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਗ੍ਰੈਂਡਸਲੈਮ ਤੋਂ ਪਹਿਲਾਂ 37 ਸਾਲਾ ਫੈਡਰਰ ਲੈਅ ਹਾਸਲ ਕਰਨਾ ਚਾਹੁੰਦੇ ਹਨ।
Image result for Roger Federer
20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਫੈਡਰਰ ਪਿਛਲੇ ਹਫਤੇ ਟੋਰੰਟੋ 'ਚ ਨਹੀਂ ਖੇਡੇ ਸਨ। ਉਨ੍ਹਾਂ ਕਿਹਾ, ''ਮੈਂ ਕਾਫੀ ਮਿਹਨਤ ਕੀਤੀ ਹੈ। ਫਿੱਟਨੈਸ ਬਣਾਏ ਰੱਖਣ ਲਈ ਮੈਂ ਟੋਰੰਟੋ 'ਚ ਨਹੀਂ ਖੇਡਿਆ। ਮੈਂ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ।'' ਫੈਡਰਰ ਆਪਣੀ ਮੁਹਿੰਮ ਦਾ ਆਗਾਜ਼ ਜਰਮਨੀ ਦੇ ਪੀਟਰ ਗੋਜੋਵਜਿਕ ਦੇ ਖਿਲਾਫ ਕਰਨਗੇ।


Related News