ਪਾਕਿ ''ਚ ਕ੍ਰਿਕਟ ਦੀ ਵਾਪਸੀ ਦੇ ਸਮਰਥਕ ਹਾਂ ਪਰ ਲੋਕਾਂ ਨੂੰ ਖਤਰੇ ''ਚ ਨਹੀਂ ਪਾਉਣਾ ਚਾਹੁੰਦੇ : ਰਾਬਰਟਸ

09/21/2019 2:35:43 PM

ਸਿਡਨੀ : ਆਸਟਰੇਲੀਆ ਕ੍ਰਿਕਟ ਟੀਮ ਦਾ 2022 ਵਿਚ ਪਾਕਿਸਤਾਨ ਦੌਰੇ ਦਾ ਪ੍ਰੋਗਰਾਮ ਹੈ। ਇਸ ਵਿਚਾਲੇ ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਮੁੱਖ ਕਾਰਜਕਾਰੀ ਕੇਵਿਨ ਰਾਬਰਟਸ ਨੇ ਕਿਹਾ ਕਿ ਤਦ ਵੀ ਸੁਰੱਖਿਆ ਸਬੰਧੀ ਚਿੰਤਾ ਬਣੀ ਰਹੇਗੀ ਅਤੇ ਉਹ ਖਿਡਾਰੀਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਨਹੀਂ ਪਾਉਣਗੇ। ਸ਼੍ਰੀਲੰਕਾ ਟੀਮ 'ਤੇ ਮਾਰਚ 2009 ਦੇ ਪਾਕਿਸਤਾਨ ਦੌਰੇ ਦੌਰਾਨ ਲਾਹੌਰ ਵਿਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿਚ 6 ਖਿਡਾਰੀ ਜ਼ਖਮੀ ਹੋਏ ਸੀ। ਇਸ ਹਮਲੇ ਵਿਚ 6 ਪਾਕਿਸਤਾਨੀ ਪੁਲਸ ਕਰਮਚਾਰੀ ਅਤੇ 2 ਨਾਗਰਿਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਦੇ ਬਾਅਦ ਤੋਂ ਹੀ ਜ਼ਿਆਦਾਤਰ ਕੌਮਾਂਤਰੀ ਟੀਮਾਂ ਨੇ ਪਾਕਿਸਤਾਨ ਦੌਰਾ ਨਹੀਂ ਕੀਤਾ ਹੈ। ਆਸਟਰੇਲੀਆ ਕ੍ਰਿਕਟ ਵੱਲੋਂ ਪਾਕਿਸਤਾਨ ਦਾ ਦੌਰਾ ਕੀਤੇ ਇਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ। ਸਰਕਾਰ ਦੀ ਸਲਾਹ 'ਤੇ 1998 ਦੇ ਬਾਅਦ ਤੋਂ ਆਸਟਰੇਲੀਆਈ ਟੀਮ ਉੱਥੇ ਨਹੀਂ ਖੇਡੀ ਹੈ ਪਰ ਪ੍ਰੋਗਰਾਮ ਮੁਤਾਬਕ, ਪਾਕਿਸਤਾਨ ਦਾ ਦੌਰਾ 2022 ਨੂੰ ਹੋਣਾ ਹੈ।

PunjabKesari

ਰਾਬਰਟਸ ਨੇ ਕਿਹਾ, ''ਉਹ ਖੁਦ ਜ਼ਮੀਨੀ ਹਾਲਾਤ ਦੇਖਣਾ ਚਾਹੁੰਦੇ ਸੀ, ਇਸ ਲਈ ਪਾਕਿਸਤਾਨ ਗਏ। ਰਾਬਰਟਸ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਚਾਹੁੰਦੇ ਹਾਂ ਪਰ ਨਾਲ ਹੀ ਅਸੀਂ ਆਪਣੇ ਲੋਕਾਂ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦੇ। ਉਸ ਨੇ ਕਿਹਾ ਕਿ ਇਸ ਦੌਰੇ ਦਾ ਟੀਚਾ ਸੁਰੱਖਿਆ ਲਈ ਉਨ੍ਹਾਂ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਨੂੰ ਦੇਖਣਾ ਸੀ। ਫਿਰ 2 ਸਾਲ ਵਿਚ ਹੋਣ ਵਾਲੇ ਦੌਰੇ ਲਈ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੀ ਸੁਰੱਖਿਆ ਲਈ ਅਸੀਂ ਆਪਣੀਆਂ ਉਮਦੀਆਂ ਨੂੰ ਵੀ ਦੱਸਣਾ ਸ਼ੁਰੂ ਕਰਾਂਗੇ। ਹੁਣ ਤਕ ਚੀਜ਼ਾਂ ਸਹੀ ਦਿਸ਼ਾ ਵਿਚ ਵੱਧ ਰਹੀਆਂ ਹਨ।''


Related News