ਪਾਕਿਸਤਾਨ ਦੇ ਬੈਕਅਪ ਖਿਡਾਰੀਆਂ ਦੇ ਰੂਪ 'ਚ ਇੰਗਲੈਂਡ ਵਿਚ ਹੀ ਰਹਿਣਗੇ ਰਿਜ਼ਵਾਨ ਤੇ ਆਬਿਦ

Wednesday, May 29, 2019 - 10:56 AM (IST)

ਪਾਕਿਸਤਾਨ ਦੇ ਬੈਕਅਪ ਖਿਡਾਰੀਆਂ ਦੇ ਰੂਪ 'ਚ ਇੰਗਲੈਂਡ ਵਿਚ ਹੀ ਰਹਿਣਗੇ ਰਿਜ਼ਵਾਨ ਤੇ ਆਬਿਦ

ਕਰਾਚੀ—ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਰਾਸ਼ਟਰੀ ਟੀਮ ਮੈਨੇਜਮੈਂਟ ਦੀ ਬੇਨਤੀ 'ਤੇ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਆਬਿਦ ਅਲੀ ਨੂੰ ਵਿਸ਼ਵ ਕੱਪ ਦੌਰਾਨ ਬੈਕਅਪ ਖਿਡਾਰੀਆਂ ਦੇ ਤੌਰ 'ਤੇ ਇੰਗਲੈਂਡ ਵਿਚ ਹੀ ਰੱਖਣ ਦਾ ਫੈਸਲਾ ਕੀਤਾ ਹੈ।PunjabKesari
ਯੂ. ਏ. ਈ. ਵਿਚ ਆਸਟਰੇਲੀਆ ਵਿਰੁੱਧ ਵਨ ਡੇ ਲੜੀ ਵਿਚ ਦੋ ਸੈਂਕੜੇ ਲਾਉਣ ਦੇ ਬਾਵਜੂਦ ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਵਿਸ਼ਵ ਕੱਪ ਦੇ ਆਖਰੀ-15 ਵਿਚ ਜਗ੍ਹਾ ਨਹੀਂ ਬਣਾ ਸਕਿਆ।  ਆਬਿਦ ਨੂੰ ਇੰਗਲੈਂਡ ਗਈ ਪਾਕਿਸਤਾਨ ਦੀ ਸ਼ੁਰੂਆਤੀ ਟੀਮ ਵਿਚ ਜਗ੍ਹਾ ਦਿੱਤੀ ਗਈ ਸੀ ਪਰ ਬਾਅਦ ਵਿਚ ਹਮਲਾਵਰ ਬੱਲੇਬਾਜ਼ ਆਸਿਫ ਅਲੀ ਨੂੰ ਉਸ 'ਤੇ ਤਰਜੀਹ ਦਿੱਤੀ ਗਈ।


Related News