IPL 2021 : ਪੰਤ, ਰਹਾਣੇ, ਸਮਿਥ ਜਾਂ ਅਸ਼ਵਿਨ ’ਚੋਂ ਕੌਣ ਬਣੇਗਾ ਦਿੱਲੀ ਕੈਪੀਟਲਸ ਦਾ ਕਪਤਾਨ

03/30/2021 3:16:42 PM

ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ’ਚ ਨਹੀਂ ਖੇਡ ਸਕਣਗੇ। ਅਈਅਰ ਇੰਗਲੈਂਡ ਖ਼ਿਲਾਫ਼ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਪਹਿਲੇ ਮੈਚ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਅਈਅਰ ਨੂੰ ਆਪਣੇ ਮੋਢੇ ਦੀ ਸਰਜਰੀ ਕਰਾਉਣੀ ਹੋਵੇਗੀ, ਜਿਸ ਦੇ ਚਲਦੇ ਉਹ 4-5 ਮਹੀਨੇ ਕ੍ਰਿਕਟ ਦੇ ਮੈਦਾਨ ’ਤੇ ਵਾਪਸੀ ਨਹੀਂ ਕਰ ਸਕਣਗੇ। ਇਸ ਵਿਚਾਲੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਅਈਅਰ ਦੀ ਗ਼ੈਰਮੌਜੂਦਗੀ ’ਚ ਦਿੱਲੀ ਕੈਪੀਟਲਸ ਦੀ ਕਮਾਨ ਕੌਣ ਸੰਭਾਲੇਗਾ? ਦਿੱਲੀ ਕੈਪੀਟਲਸ ਕੋਲ ਕਪਤਾਨ ਨੂੰ ਲੈ ਕੇ ਜ਼ਿਆਦਾ ਬਦਲ ਨਹੀਂ ਹਨ ਤੇ ਸ਼ਾਇਦ ਇਹੋ ਵਜ੍ਹਾ ਹੈ ਕਿ ਟੀਮ ਮੈਨੇਜਮੈਂਟ ਇਸ ਨੂੰ ਲੈ ਕੇ ਦੁਵਿਧਾ ’ਚ ਹੋਵੇਗੀ ਕਿ ਕਿਸ ਨੂੰ ਟੀਮ ਦਾ ਕਪਤਾਨ ਬਣਾਇਆ ਜਾ ਸਕੇ। ਪਿ੍ਰਥਵੀ ਸ਼ਾਅ, ਰਿਸ਼ਭ ਪੰਤ, ਆਰ. ਅਸ਼ਵਿਨ, ਸਟੀਵ ਸਮਿਥ ਤੇ ਅਜਿੰਕਯ ਰਹਾਨੇ ਕਪਤਾਨ ਬਣਨ ਦੀ ਦੌੜ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਸਟਾਰ ਖਿਡਾਰਨ ਹੋਈ ਕੋਰੋਨਾ ਪਾਜ਼ੇਟਿਵ 

ਅਸ਼ਵਿਨ, ਸਮਿਥ ਤੇ ਰਹਾਨੇ ਕੋਲ ਆਈ. ਪੀ. ਐੱਲ. ’ਚ ਕਪਤਾਨੀ ਦਾ ਤਜਰਬਾ ਹੈ, ਜਦਕਿ ਪਿਥਵੀ ਸ਼ਾਅ ਦੀ ਕਪਤਾਨੀ ’ਚ ਹਾਲ ਹੀ ’ਚ ਵਿਜੇ ਹਜ਼ਾਰੇ ਟਰਾਫ਼ੀ ਖ਼ਿਤਾਬ ਜਿੱਤਿਆ ਗਿਆ ਹੈ। ਰਿਸ਼ਭ ਪੰਤ ਟੀਮ ਦੇ ਉਪ-ਕਪਤਾਨ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਪੰਤ ਇਨ੍ਹਾਂ ਦਿਨਾਂ ’ਚ ਸ਼ਾਨਦਾਰ ਫ਼ਾਰਮ ’ਚ ਹਨ ਤੇ ਨਾਲ ਹੀ ਵਿਕਟਕੀਪਰ ਦੀ ਭੂਮਿਕਾ ਨਿਭਾਉਂਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਕਪਤਾਨ ਬਣਾਏ ਜਾਣ ਦੀ ਸਭ ਤੋਂ ਜ਼ਿਆਦਾ ਚਰਚਾ ਹੈ। ਪੰਤ ਨੂੰ ਆਨ-ਫ਼ੀਲਡ ਸਲਾਹ ਦੇਣ ਲਈ ਸਮਿਥ, ਅਸ਼ਵਿਨ ਤੇ ਰਹਾਨੇ ਜਿਹੇ ਸੀਨੀਅਰ ਖਿਡਾਰੀ ਵੀ ਰਹਿਣਗੇ।
ਇਹ ਵੀ ਪੜ੍ਹੋ : ਥਿਸਾਰਾ ਪਰੇਰਾ ਨੇ ਰਚਿਆ ਇਤਿਹਾਸ, ਬਣੇ 1 ਓਵਰ ’ਚ 6 ਛੱਕੇ ਜੜਨ ਵਾਲੇ ਪਹਿਲੇ ਸ਼੍ਰੀਲੰਕਾਈ

PunjabKesariਅਈਅਰ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਦਿੱਲੀ ਕੈਪੀਟਲਸ ਲਈ ਬਹੁਤ ਵੱਡਾ ਝਟਕਾ ਹੈ। ਅਈਅਰ ਦੀ ਕਪਤਾਨੀ ’ਚ ਪਿਛਲੇ ਸੀਜ਼ਨ ’ਚ ਦਿੱਲੀ ਕੈਪੀਟਲਸ ਫ਼ਾਈਨਲ ਤਕ ਪਹੁੰਚਿਆ ਸੀ। ਆਗਾਮੀ ਆਈ. ਪੀ. ਐੱਲ. ’ਚ ਦਿੱਲੀ ਕੈਪੀਟਲਸ ਦਾ ਪਹਿਲਾ ਮਕਾਬਲਾ 10 ਅਪ੍ਰੈਲ ਨੂੰ ਹੋ ਰਿਹਾ ਹੈ। 10 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰਕਿੰਗਜ਼ ਵਿਚਾਲੇ ਮੈਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News