IPL 2027 ''ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ ਕਿਸ ਟੀਮ ਲਈ ਖੇਡਣਗੇ

Friday, Jun 19, 2026 - 05:25 PM (IST)

IPL 2027 ''ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ ਕਿਸ ਟੀਮ ਲਈ ਖੇਡਣਗੇ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2027 ਦੇ ਅਗਲੇ ਸੀਜ਼ਨ ਤੋਂ ਪਹਿਲਾਂ ਭਾਰਤੀ ਕ੍ਰਿਕਟ ਜਗਤ 'ਚ ਵੱਡੇ ਉਲਟਫੇਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਅਨੁਸਾਰ, ਭਾਰਤੀ ਟੀਮ ਦੇ ਦੋ ਦਿੱਗਜ ਖਿਡਾਰੀ ਰਿਸ਼ਭ ਪੰਤ ਅਤੇ ਕੁਲਦੀਪ ਯਾਦਵ ਆਪਣੀਆਂ ਮੌਜੂਦਾ ਟੀਮਾਂ ਦਾ ਸਾਥ ਛੱਡ ਕੇ ਨਵੀਆਂ ਟੀਮਾਂ 'ਚ ਸ਼ਾਮਲ ਹੋਣ ਜਾ ਰਹੇ ਹਨ। 

ਰਿਸ਼ਭ ਪੰਤ ਦੀ ਦਿੱਲੀ ਕੈਪੀਟਲਸ 'ਚ ਹੋ ਸਕਦੀ ਹੈ ਵਾਪਸੀ

ਖ਼ਬਰਾਂ ਮੁਤਾਬਕ, ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਖਨਊ ਸੁਪਰਜਾਇੰਟਸ ਦਾ ਸਾਥ ਛੱਡ ਸਕਦੇ ਹਨ ਅਤੇ ਆਈਪੀਐਲ 2027 'ਚ ਉਨ੍ਹਾਂ ਦੀ ਦਿੱਲੀ ਕੈਪੀਟਲਸ 'ਚ ਵਾਪਸੀ ਹੋ ਸਕਦੀ ਹੈ। ਪੰਤ ਨੂੰ ਲਖਨਊ ਨੇ 2025 ਦੀ ਨਿਲਾਮੀ 'ਚ 27 ਕਰੋੜ ਰੁਪਏ 'ਚ ਖਰੀਦਿਆ ਸੀ, ਜਿਸ ਨਾਲ ਉਹ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ। ਹਾਲਾਂਕਿ, 2026 ਦੇ ਸੀਜ਼ਨ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡ ਦਿੱਤੀ ਸੀ। ਅੰਕੜਿਆਂ ਅਨੁਸਾਰ, ਪੰਤ ਨੇ 2025 'ਚ 269 ਦੌੜਾਂ ਅਤੇ 2026 'ਚ 312 ਦੌੜਾਂ ਬਣਾਈਆਂ ਸਨ।

ਕੁਲਦੀਪ ਯਾਦਵ ਲਖਨਊ ਲਈ ਖੇਡਣ ਦੇ ਮੂਡ 'ਚ

ਦੂਜੇ ਪਾਸੇ, ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਿੱਲੀ ਕੈਪੀਟਲਸ ਨੂੰ ਛੱਡ ਕੇ ਲਖਨਊ ਸੁਪਰਜਾਇੰਟਸ 'ਚ ਸ਼ਾਮਲ ਹੋ ਸਕਦੇ ਹਨ। ਕੁਲਦੀਪ ਸਾਲ 2022 ਤੋਂ ਦਿੱਲੀ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ 13.25 ਕਰੋੜ ਰੁਪਏ 'ਚ ਰਿਟੇਨ ਕੀਤਾ ਗਿਆ ਸੀ। ਪਰ ਆਈਪੀਐਲ 2026 'ਚ ਉਨ੍ਹਾਂ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ, ਜਿੱਥੇ ਉਹ 12 ਮੈਚਾਂ 'ਚ ਸਿਰਫ਼ 10 ਵਿਕਟਾਂ ਹੀ ਲੈ ਸਕੇ ਅਤੇ ਉਨ੍ਹਾਂ ਦਾ ਇਕਾਨਮੀ ਰੇਟ ਵੀ 10 ਤੋਂ ਉੱਪਰ ਰਿਹਾ। 

ਦਿੱਲੀ ਕੈਪੀਟਲਸ 'ਚ ਹੋਣਗੇ ਵੱਡੇ ਬਦਲਾਅ

ਅਗਲੇ ਸੀਜ਼ਨ ਲਈ ਦਿੱਲੀ ਕੈਪੀਟਲਸ ਕਈ ਵੱਡੇ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ਅਜਿਹੀਆਂ ਚਰਚਾਵਾਂ ਹਨ ਕਿ ਦਿੱਲੀ ਕੈਪੀਟਲਸ ਕੇ.ਐਲ. ਰਾਹੁਲ ਨੂੰ ਆਪਣੀ ਟੀਮ ਦੀ ਕਪਤਾਨੀ ਸੌਂਪ ਸਕਦੀ ਹੈ। ਇਸਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਟੀਮ ਦੇ ਕੋਚਿੰਗ ਸਟਾਫ ਦਾ ਹੈੱਡ ਬਣਾਇਆ ਜਾ ਸਕਦਾ ਹੈ।


author

Rakesh

Content Editor

Related News