ਇੰਗਲੈਂਡ ਪਹੁੰਚ ਕੇ ਪੰਤ ਨੇ ਕੁਝ ਇਸ ਅੰਦਾਜ ''ਚ ਆਪਣੇ ਆਪ ਨੂੰ ਕੀਤਾ ਮੋਟੀਵੇਟ, ਲਿੱਖੀ ਦਿਲ ਜਿੱਤਣ ਵਾਲੀ ਗੱਲ

Sunday, Jun 16, 2019 - 03:44 PM (IST)

ਇੰਗਲੈਂਡ ਪਹੁੰਚ ਕੇ ਪੰਤ ਨੇ ਕੁਝ ਇਸ ਅੰਦਾਜ ''ਚ ਆਪਣੇ ਆਪ ਨੂੰ ਕੀਤਾ ਮੋਟੀਵੇਟ, ਲਿੱਖੀ ਦਿਲ ਜਿੱਤਣ ਵਾਲੀ ਗੱਲ

ਸਪੋਰਟ ਡੈਸਕ— ਨੌਜਵਾਨ ਵਿਕਟਕੀਪਰ-ਬੱਲੇਬਾਜ ਰਿਸ਼ਭ ਪੰਤ ਸ਼ਨਿਵਾਰ ਨੂੰ ਮੈਨਚੇਸਟਰ ਪਹੁੰਚ ਕੇ ਭਾਰਤੀ ਟੀਮ ਦੇ ਨਾਲ ਜੁੜ ਗਏ। ਭਾਰਤ ਨੂੰ ਐਤਵਾਰ ਨੂੰ ਆਈ. ਸੀ. ਸੀ ਵਰਲਡ ਕੱਪ-2019 'ਚ ਪੁਰਾਣੇ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰਨਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਨੇ ਸ਼ਨਿਵਾਰ ਨੂੰ ਪੰਤ ਦੀ ਇਕ ਫੋਟੋ ਟਵਿਟ ਕੀਤੀ ਹੈ, ਜਿਸ 'ਚ ਉਹ ਓਲਡ ਟਰੇਫੋਰਡ 'ਤੇ ਭਾਰਤੀ ਟੀਮ ਦੇ ਡ੍ਰੈਸ 'ਚ ਹੈ। ਭਾਰਤੀ ਟੀਮ ਦੇ ਇੰਸਟਗ੍ਰਾਮ 'ਤੇ ਇਕ ਤੇ ਫੋਟੋ ਹੈ ਜਿਸ 'ਚ ਪੰਤ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਦਿਨੇਸ਼ ਕਾਰਤਿਕ ਦੇ ਨਾਲ ਅਭਿਆਸ ਕਰ ਰਹੇ ਹਨ।  

ਪੰਤ ਇੰਗਲੈਂਡ ਸਲਾਮੀ ਬੱਲੇਬਾਜ ਸ਼ਿਖਰ ਧਵਨ ਦੇ ਜਖਮੀ ਹੋਣ ਤੋਂ ਬਾਅਦ ਪੁੱਜੇ ਹਨ। ਧਵਨ ਨੂੰ ਨੌਂ ਜੂਨ ਨੂੰ ਆਸਟਰੇਲੀਆ ਦੇ ਖਿਲਾਫ ਖੇਡੇ ਗਏ ਮੈਚ 'ਚ ਅੰਗੂਠੇ 'ਚ ਸੱਟ ਲੱਗ ਗਈ ਸੀ। ਉਹ ਹੁਣੇ ਵੀ ਜ਼ਖਮੀ ਹਨ ਤੇ ਅੰਗੂਠੇ 'ਤੇ ਪਲਾਸਟਰ ਬੰਨਿਆ ਹੋਇਆ ਹੈ। ਜੇਕਰ ਧਵਨ ਫਿੱਟ ਨਹੀਂ ਹੋ ਹੁੰਦੇ ਹਨ ਤਾਂ ਪੰਤ ਨੂੰ ਵਰਲਡ ਕੱਪ ਟੀਮ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ।


Related News