ਰਿਸ਼ਭ ਪੰਤ ’ਤੇ ਇਸ ਸੀਜ਼ਨ ’ਚ ਸਭ ਤੋਂ ਜ਼ਿਆਦਾ ਦਬਾਅ : ਫਾਫ ਡੁਪਲੇਸਿਸ

Monday, Mar 23, 2026 - 12:52 PM (IST)

ਰਿਸ਼ਭ ਪੰਤ ’ਤੇ ਇਸ ਸੀਜ਼ਨ ’ਚ ਸਭ ਤੋਂ ਜ਼ਿਆਦਾ ਦਬਾਅ : ਫਾਫ ਡੁਪਲੇਸਿਸ

ਸਪੋਰਟਸ ਡੈਸਕ- ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੁਪਲੇਸੀ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਦੇ ਇਸ ਸੈਸ਼ਨ ’ਚ ਰਿਸ਼ਭ ਪੰਤ ’ਤੇ ਸਭ ਤੋਂ ਵੱਧ ਦਬਾਅ ਰਹੇਗਾ। ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਆਈ. ਪੀ. ਐੱਲ. ਦੇ ਇਸ ਸੈਸ਼ਨ ’ਚ ਰਿਸ਼ਭ ਪੰਤ ’ਤੇ ਸੰਭਵ ਤੌਰ ’ਤੇ ਸਭ ਤੋਂ ਵੱਧ ਦਬਾਅ ਰਹੇਗਾ। ਕੁਝ ਖਿਡਾਰੀ ਕੀਮਤ ਦੇ ਦਬਾਅ ’ਚ ਚੰਗਾ ਪ੍ਰਦਰਸ਼ਨ ਕਰਦੇ ਹਨ, ਜਦਕਿ ਕੁਝ ਨਹੀਂ ਕਰ ਪਾਉਂਦੇ। ਮੈਨੂੰ ਲੱਗਦਾ ਹੈ ਕਿ ਪਿਛਲਾ ਸੈਸ਼ਨ ਉਸ ਲਈ ਕਾਫੀ ਮੁਸ਼ਕਿਲ ਰਿਹਾ। ਟੀਮ ਸੰਘਰਸ਼ ਕਰ ਰਹੀ ਸੀ ਤੇ ਇਕ ਬੱਲੇਬਾਜ਼ ਦੇ ਰੂਪ ’ਚ ਉਸ ਨੂੰ ਵੀ ਸੰਘਰਸ਼ ਕਰਨਾ ਪਿਆ ਸੀ।’’


author

Tarsem Singh

Content Editor

Related News