MI vs DC ; ਅੱਜ ਪੰਤ ਤੇ ਪੰਡਯਾ ਆਹਮੋ-ਸਾਹਮਣੇ ! ਦਿੱਲੀ ''ਚ ਵਰ੍ਹੇਗਾ ਚੌਕੇ-ਛੱਕਿਆਂ ਦਾ ਮੀਂਹ
Saturday, Apr 04, 2026 - 02:20 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਸੀਜ਼ਨ ਦਾ ਪਹਿਲਾ ਡਬਲ ਹੈੱਡਰ ਦੇਖਣ ਨੂੰ ਮਿਲੇਗਾ। ਪਹਿਲਾ ਮੁਕਾਬਲਾ ਜਿੱਥੇ ਦਿੱਲੀ ਕੈਪੀਟਲਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ, ਉੱਥੇ ਹੀ ਦੂਜੇ ਮੁਕਾਬਲੇ 'ਚ ਗੁਜਰਾਤ ਜਾਇੰਟਸ ਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਪਹਿਲੇ ਮੁਕਾਬਲੇ ਦੀ ਗੱਲ ਕਰੀਏ ਤਾਂ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਦਿੱਲੀ ਕੈਪੀਟਲਸ ਦੇ ਨਾਲ 2 ਅੰਕਾਂ ਲਈ ਭਿੜੇਗੀ। ਇਹ ਮੁਕਾਬਲਾ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ, ਜਿੱਥੋਂ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਲਈ ਕਾਫ਼ੀ ਮਦਦਗਾਰ ਮੰਨੀ ਜਾਂਦੀ ਹੈ। ਇੱਥੋਂ ਦੀਆਂ ਬਾਊਂਡਰੀਆਂ ਛੋਟੀਆਂ ਹੋਣ ਕਾਰਨ ਅੱਜ ਦੇ ਮੈਚ ਵਿੱਚ ਚੌਕਿਆਂ-ਛੱਕਿਆਂ ਦਾ ਮੀਂਹ ਪੈ ਸਕਦਾ ਹੈ।
ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਪਿਛਲੇ ਮੁਕਾਬਲੇ 'ਚ ਕੇ.ਕੇ.ਆਰ. ਨੂੰ 6 ਵਿਕਟਾਂ ਨਾਲ ਹਰਾ ਕੇ ਆਈ ਹੈ, ਜਦਕਿ ਅਕਸ਼ਰ ਪਟੇਲ ਦੀ ਕਪਤਾਨੀ 'ਚ ਦਿੱਲੀ ਕੈਪੀਟਲਸ, ਲਖਨਊ ਸੁਪਰਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਕੇ ਇਹ ਮੁਕਾਬਲਾ ਖੇਡੇਗੀ।
ਹਾਲਾਂਕਿ, ਜਿਵੇਂ-ਜਿਵੇਂ ਖੇਡ ਅੱਗੇ ਵਧੇਗੀ, ਸਪਿਨ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰ ਸਕਦੀ ਹੈ। ਇਸ ਤੋਂ ਇਲਾਵਾ ਦਿੱਲੀ 'ਚ ਅੱਜ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਪ੍ਰਸ਼ੰਸਕਾਂ ਨੂੰ ਪੂਰੇ 40 ਓਵਰਾਂ ਦਾ ਮੈਚ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਫਿਲਹਾਲ ਦੋਵੇਂ ਟੀਮਾਂਂ ਆਪਣਾ-ਆਪਣਾ ਪਹਿਲਾ ਮੈਚ ਜਿੱਤ ਕੇ ਇੱਥੇ ਆਈਆਂ ਹਨ ਤੇ ਦੋਵੇਂ 2-2 ਅੰਕਾਂ ਨਾਲ ਚੌਥੇ ਤੇ 5ਵੇਂ ਸਥਾਨ 'ਤੇ ਕਾਬਜ਼ ਹਨ। ਅੱਜ ਦਾ ਮੁਕਾਬਲਾ ਜਿੱਤਣ ਵਾਲੀ ਟੀਮ ਦੇ ਟੇਬਲ ਟਾਪਰ ਬਣਨ ਦੀਆਂ ਉਮੀਦਾਂ ਵਧ ਜਾਣਗੀਆਂ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਦਿੱਲੀ ਕੈਪੀਟਲਜ਼
ਅਕਸ਼ਰ ਪਟੇਲ (ਕਪਤਾਨ), ਕੇ.ਐੱਲ. ਰਾਹੁਲ (ਵਿਕਟਕੀਪਰ), ਪਾਥੁਮ ਨਿਸਾਂਕਾ, ਨਿਤੀਸ਼ ਰਾਣਾ, ਸਮੀਰ ਰਿਜ਼ਵੀ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਵਿਪਰਾਜ ਨਿਗਮ, ਲੁੰਗੀ ਨਗਿਡੀ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਟੀ. ਨਟਰਾਜਨ
ਮੁੰਬਈ ਇੰਡੀਅਨਜ਼
ਹਾਰਦਿਕ ਪੰਡਯਾ (ਕਪਤਾਨ), ਰਿਆਨ ਰਿਕਲਟਨ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨਮਨ ਧੀਰ, ਸ਼ੇਰਾਫਾਨ ਰਦਰਫੋਰਡ, ਸ਼ਾਰਦੁਲ ਠਾਕੁਰ, ਮਯੰਕ ਯਾਦਵ, ਅੱਲ੍ਹਾ ਗ਼ਜ਼ਨਫਰ, ਟ੍ਰੈਂਟ ਬੋਲਟ, ਜਸਪ੍ਰੀਤ ਬੁਮਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
