CWC 2019 : ਇੰਗਲੈਂਡ ਰਵਾਨਾ ਹੋਏ ਰਿਸ਼ਭ ਪੰਤ, ਪਾਕਿਸਤਾਨ ਖਿਲਾਫ ਮੈਚ 'ਚ ਮਿਲ ਸਕਦਾ ਹੈ ਮੌਕਾ
Wednesday, Jun 12, 2019 - 12:31 PM (IST)
ਸਪੋਰਟਸ ਡੈਸਕ— ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜਖਮੀ ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ ਦੇ ਆਪਸ਼ਨ ਦੇ ਤੌਰ 'ਤੇ ਇੰਗਲੈਂਡ ਰਵਾਨਾ ਹੋ ਗਏ ਹਨ। ਧਵਨ ਹਾਲਾਂਕਿ ਇੰਗਲੈਂਡ 'ਚ ਹੀ ਰਹਿਣਗੇ ਤੇ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਦੀ ਦੇਖਰੇਖ 'ਚ ਰਹਿਣਗੇ। ਬੀ.ਸੀ.ਸੀ.ਆਈ. ਨੇ ਪੰਤ ਨੂੰ ਇੰਗਲੈਂਡ ਜਾਣ ਲਈ ਹਰੀ ਝੰਡੀ ਦੇ ਦਿੱਤੀ ਹੈ। ਪੰਤ ਇੰਗਲੈਂਡ ਲਈ ਰਵਾਨਾ ਹੋ ਗਏ ਹਨ। ਉਥੇ ਪਹੁੰਚ ਟੀਮ ਇੰਡੀਆਂ ਨਾਲ ਜੜਨ ਮਗਰੋਂ ਪ੍ਰੈਕਟਿਸ ਸ਼ੁਰੂ ਕਰ ਦੇਣਗੇ।
ਵਰਲਡ ਕੱਪ ਲਈ ਜਦ ਟੀਮ ਚੁੱਣੀ ਗਈ ਸੀ ਤਦ ਪੰਤ ਨੂੰ ਸਿਲੈਕਟਸ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ ਤੇ ਦਿਨੇਸ਼ ਕਾਰਤਿਕ ਨੂੰ ਚੁੱਣਿਆ ਸੀ। ਹਾਲਾਂਕਿ 21 ਸਾਲ ਦਾ ਇਹ ਖਿਡਾਰੀ ਸ਼ੁਰੂਆਤੀ ਪਲੇਇੰਗ ਇਲੈਵਨ 'ਚ ਚੋਣ ਲਈ ਉਪਲੱਬਧ ਨਹੀਂ ਹੋਵੇਗਾ ਕਿਉਂਕਿ ਧਵਨ 'ਤੇ ਆਖਰੀ ਫੈਸਲਾ ਲੈਣ ਤੋਂ ਬਾਅਦ ਹੀ ਪੰਤ ਨੂੰ ਮੌਕਾ ਮਿਲਣ ਦੀ ਸੰਭਾਵਨਾ ਬਣੇਗੀ। ਖਬਰਾਂ ਮੁਤਾਬਕ ਭਾਰਤੀ ਟੀਮ ਮੈਨੇਜਮੈਂਟ ਧਵਨ ਦੀ ਸੱਟ ਨਾਲ ਜੁੜੀ ਪੂਰੀ ਰਿਪੋਰਟ ਆਈ ਸੀਸੀ ਟੈਕਨੀਕਲ ਟੀਮ ਨੂੰ ਸੌਂਪੇਗੀ। ਇਸ ਤੋਂ ਬਾਅਦ ਰਿਪਲੇਸਮੈਂਟ ਦੀ ਬੇਨਤੀ ਕੀਤੀ ਜਾਵੇਗੀ।
ਧਵਨ ਦੇ ਅੰਗੂਠੇ 'ਚ ਫੈਕਚਰ ਹੈ ਤੇ ਇਸ ਕਾਰਨ ਉਹ ਤਿੰਨ ਹਫਤਿਆਂ ਲਈ ਮੈਦਾਨ ਤੋਂ ਦੂਰ ਹੋ ਸਕਦੇ ਹਨ। ਅਜਿਹੇ 'ਚ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਹ ਨਿਊਜ਼ੀਲੈਂਡ ਤੇ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚਾਂ 'ਚ ਨਹੀਂ ਖੇਡ ਸਕਣਗੇ।