ਟੈਸਟ ਟੀਮ ''ਚ ਚੁਣੇ ਜਾਣ ਨਾਲ ਮੇਰੇ ਕੋਚ ਦਾ ਸੁਪਨਾ ਹੋਇਆ ਪੂਰਾ: ਰਿਸ਼ਭ ਪੰਤ
Tuesday, Jul 24, 2018 - 12:23 PM (IST)
ਨਵੀਂ ਦਿੱਲੀ— ਇੰਗਲੈਂਡ ਦੇ ਨਾਲ ਹੋਣ ਵਾਲੀ ਮਹੱਤਵਪੂਰਨ ਟੈਸਟ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਚੋਣ ਹੋਈ ਹੈ। ਪੰਤ ਦੇ ਟੈਲੇਂਟ ਦੀ ਦਾਦ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਵੀ ਦੇ ਚੁੱਕੇ ਹਨ। ਆਈ.ਪੀ.ਐੱਲ. ਅਤੇ ਇੰਡੀਆ ਏ ਦੇ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਪੰਤ ਨੂੰ ਟੈਸਟ ਟੀਮ 'ਚ ਜਗ੍ਹਾ ਮਿਲੀ ਹੈ। ਬੀ.ਸੀ.ਸੀ.ਆਈ ਟੀ.ਵੀ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਇਹ ਸੁਪਨਾ ਪੂਰਾ ਹੋਣ ਦੀ ਤਰ੍ਹਾ ਹੈ।
ਪੰਤ ਨੇ ਟੈਸਟ ਕ੍ਰਿਕਟ ਦੇ ਬਾਰੇ ਕਿਹਾ ਕਿ ਮੇਰੇ ਸ਼ੁਰੂਆਤੀ ਕੋਚ ਤਾਰੇਕ ਸਿਨਹਾ ਸਰ ਦਾ ਸੁਪਨਾ ਸੀ ਕਿ ਮੈਂ ਟੈਸਟ ਟੀਮ ਖੇਡਾਂ। ਚੋਣ ਦੀ ਜਾਣਕਾਰੀ ਜਦੋਂ ਮੈਨੂੰ ਮਿਲੀ ਤਾਂ ਲੱਗਾ ਕਿ ਮੇਰੇ ਨਾਲ ਉਨ੍ਹਾਂ ਦਾ ਸੁਪਨਾ ਵੀ ਪੂਰਾ ਹੋ ਗਿਆ। ' ਮੇਰਾ ਸੁਪਨਾ ਹਮੇਸ਼ਾ ਭਾਰਤ ਲਈ ਟੈਸਟ ਖੇਡਣਾ ਰਿਹਾ ਹੈ। ਮੇਰੀ ਚੋਣ ਦੀ ਖੁਸ਼ੀ ਮੇਰੇ ਪਰਿਵਾਰ ਨੂੰ ਵੀ ਹੈ। ਜਦੋਂ ਮੇਰੇ ਸ਼ੁਰੂਆਤੀ ਕੋਚ ਸਿਨਹਾ ਸਰ ਨੂੰ ਮੇਰੀ ਚੋਣ ਦੀ ਜਾਣਕਾਰੀ ਮਿਲੀ ਤਾਂ ਉਹ ਬਹੁਤ ਖੁਸ਼ ਸਨ ਅਤੇ ਇਹ ਮੇਰੇ ਲਈ ਮਾਣ ਦੀ ਗੱਲ ਹੈ।
ਦਿੱਲੀ ਡੇਅਰਡੇਵਿਲਜ਼ ਲਈ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ 684 ਦੌੜਾਂ ਬਣਾਉਣ ਵਾਲੇ ਇਸ ਬੱਲੇਬਾਜ਼ ਨੇ ਟੈਸਟ ਕ੍ਰਿਕਟ ਦੀਆਂ ਬਹੁਤ ਬਾਰੀਕੀਆਂ ਰਾਹੁਲ ਦ੍ਰਵਿੜ ਤੋਂ ਸਿੱਖੀਆਂ। ਪੰਤ ਕਹਿੰਦੇ ਹਨ, 'ਰਾਹੁਲ ਦ੍ਰਵਿੜ ਸਰ ਅੰਡਰ 19 ਟੀਮ ਦੇ ਕੋਚ ਹਨ ਅਤੇ ਉਨ੍ਹਾਂ ਦੀ ਅਗਵਾਈ 'ਚ ਮੈਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਨੇ ਮੈਨੂੰ ਹੌਸਲੇ ਦੇ ਨਾਲ ਚਤੁਰਾਈ ਭਰੇ ਸ਼ਾਟਸ ਚੁਣਨ ਦੀ ਸਲਾਹ ਦਿੱਤੀ।
ਟੀਮ ਇੰਡੀਆ ਦੇ ਨਾਲ ਡ੍ਰੇਸਿੰਗ ਰੂਮ ਸ਼ੇਅਰ ਕਰਨ ਦੇ ਅਨੁਭਵ ਬਾਰੇ 'ਚ ਪੰਤ ਨੇ ਕਿਹਾ ਕਿ ਟੀਮ ਇੰਡੀਆ ਦੇ ਡ੍ਰੇਸਿੰਗ ਰੂਮ ਦਾ ਮਾਹੌਲ ਬਹੁਤ ਸਕਾਰਾਤਮਕ ਰਹਿੰਦਾ ਹੈ। ਪੰਤ ਕਹਿੰਦੇ ਹਨ,' ਬਤੌਰ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਮੇਰੇ ਰੋਲ ਮਾਡਲ ਹਨ। ਜਦੋਂ ਮੈਂ ਟੀਮ ਇੰਡੀਆ ਦੇ ਨਾਲ ਡ੍ਰੇਸਿੰਗ ਰੂਮ ਸ਼ੇਅਰ ਕਰਦਾ ਹਾਂ ਤਾਂ ਉਹ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀਆਂ ਦਾ ਬਹੁਤ ਸਹਿਯੋਗ ਮਿਲਦਾ ਹੈ। ਮਾਹੀ ਭਰਾ ਤੋਂ ਮੈਂ ਅਕਸਰ ਹੀ ਵਿਰਟਕੀਪਿੰਗ ਦੇ ਟਿਪਸ ਲੈਂਦਾ ਹਾਂ।
