ਵੀਡੀਓ : ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਲੈ ਕੇ MSK ਪ੍ਰਸਾਦ ਨੇ ਦਿੱਤਾ ਇਹ ਬਿਆਨ

Saturday, Feb 16, 2019 - 11:08 AM (IST)

ਵੀਡੀਓ : ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਲੈ ਕੇ MSK ਪ੍ਰਸਾਦ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਨੇ ਆਸਟਰੇਲੀਆ ਖਿਲਾਫ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚ ਚੁਣੇ ਜਾਣ ਦਾ ਸਰਮਥਨ ਕਰਦੇ ਹੋਏ ਕਿਹਾ ਕਿ ਵਿਸ਼ਵ ਕੱਪ ਲਈ ਟੀਮ ਨੂੰ ਅੰਤਿਮ ਰੂਪ ਤੋਂ ਪਹਿਲਾਂ ਟੀਮ ਮੈਨੇਜਮੈਂਟ ਉਨ੍ਹਾਂ ਨੂੰ ਕੁਝ ਹੋਰ ਮੌਕੇ ਦੇਣਾ ਚਾਹੁੰਦਾ ਹੈ। ਰਿਸ਼ਭ ਪੰਤ ਨੂੰ ਆਸਟਰੇਲੀਆ ਖਿਲਾਫ ਹੋਣ ਵਾਲੀ ਵਨ ਡੇ ਸੀਰੀਜ਼ ਦੇ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਦਿਨੇਸ਼ ਕਾਰਤਿਕ ਦੀ ਜਗ੍ਹਾ ਟੀਮ 'ਚ ਚੁਣਿਆ ਗਿਆ ਹੈ। ਪੰਤ ਨੇ ਆਪਣਾ ਪਿਛਲਾ ਵਨ ਡੇ ਪਿਛਲੇ ਸਾਲ ਅਕਤੂਬਰ 'ਚ ਵੈਸਟਇੰਡੀਜ਼ ਦੇ ਖਿਲਾਫ ਖੇਡਿਆ ਸੀ।
 

ਪ੍ਰਸਾਦ ਨੇ ਟੀਮ ਚੋਣ ਦੇ ਬਾਅਦ ਕਿਹਾ, ''ਅਸੀਂ ਇਸ ਗੱਲ ਨੂੰ ਧਿਆਨ 'ਚ ਰਖਦੇ ਹੋਏ ਉਨ੍ਹਾਂ (ਪੰਤ) ਨੂੰ ਟੀਮ 'ਚ ਸ਼ਾਮਲ ਕੀਤਾ ਕਿਉਂਕਿ ਉਹ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਅਸੀਂ ਟੀਮ ਪ੍ਰਬੰਧਨ ਦੇ ਨਾਲ ਚਰਚਾ ਕਰਨ ਵਾਲੇ ਹਾਂ।'' ਉਨ੍ਹਾਂ ਕਿਹਾ, ''ਅਸੀਂ ਪੰਤ ਲਈ ਸਰਵਸ੍ਰੇਸ਼ਠ ਬੱਲੇਬਾਜ਼ੀ ਸਥਾਨ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਖੱਬੇ ਹੱਥ ਦੇ ਬੱਲੇਬਾਜ਼ ਦੇ ਨਾਲ ਖੱਬੇ-ਸੱਜੇ ਤਾਲਮੇਲ ਦਾ ਲਾਹਾ ਲਵਾਂਗੇ। ਅਸੀਂ ਵਿਸ਼ਵ ਕੱਪ ਲਈ ਅੰਤਿਮ ਟੀਮ ਚੁਣਨ ਤੋਂ ਪਹਿਲਾਂ ਪੰਤ ਨੂੰ ਕੁਝ ਹੋਰ ਵਨ ਡੇ ਮੈਚਾਂ 'ਚ ਮੌਕਾ ਦੇਣਾ ਚਾਹੁੰਦੇ ਹਾਂ।''

 


author

Tarsem Singh

Content Editor

Related News