ਰਿਸ਼ਭ ਪੰਤ ਨੂੰ ਮਿਲ ਸਕਦੀ ਹੈ ਦਿੱਲੀ ਕੈਪੀਟਲਸ ਦੀ ਕਪਤਾਨੀ : ਰਿਪੋਰਟ

Friday, Mar 26, 2021 - 12:15 PM (IST)

ਰਿਸ਼ਭ ਪੰਤ ਨੂੰ ਮਿਲ ਸਕਦੀ ਹੈ ਦਿੱਲੀ ਕੈਪੀਟਲਸ ਦੀ ਕਪਤਾਨੀ : ਰਿਪੋਰਟ

ਸਪੋਰਟਸ ਡੈਸਕ— ਸ਼੍ਰੇਅਸ ਅਈਅਰ ਦਾ ਮੋਢਾ ਖਿਸਕਣ ਕਾਰਨ ਉਹ ਇੰਗਲੈਂਡ ਖ਼ਿਲਾਫ਼ ਆਖ਼ਰੀ ਦੋ ਵਨ-ਡੇ ਮੈਚਾਂ ਤੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਨਾ ਖੇਡਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ ’ਚ ਦਿੱਲੀ ਕੈਪੀਟਲਸ ਕਿਸ ਨੂੰ ਨਵਾਂ ਕਪਤਾਨ ਬਣਾਵੇਗੀ। ਇਸ ’ਤੇ ਚਰਚਾ ਹੋ ਰਹੀ ਹੈ। ਇਸ ’ਚ ਨੌਜਵਾਨ ਕ੍ਰਿਕਟਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਨਾਂ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ : ਸਕੀ ਜੰਪਰ ਡੈਨੀਅਲ ਆਂਦਰੇ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ

ਦਿੱਲੀ ਕੈਪੀਟਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਬੰਧਨ ਅਜੇ ਅਈਅਰ ਦੀ ਸਿਹਤ ਸਬੰਧੀ ਜ਼ਰੂਰੀ ਸੂਚਨਾਵਾਂ ਇੱਕਠਾ ਕਰ ਰਿਹਾ ਹਾਂ। ਟੀਮ ਪ੍ਰਮੋਟਰਸ ਤੇ ਹੈੱਡ ਕੋਚ ਆਖ਼ਰੀ ਫ਼ੈਸਲਾ ਕਰਨਗੇ। ਪੰਤ ਅਜੇ ਉਪ-ਕਪਤਾਨ ਹਨ ਤਾਂ ਅਜਿਹੇ ’ਚ ਉਨ੍ਹਾਂ ਦਾ ਨਾਂ ਆਪਣੇ-ਆਪ ਉੱਪਰ ਆ ਜਾਂਦਾ ਹੈ। ਪੰਤ ਤੋਂ ਇਲਾਵਾ ਦਿੱਲੀ ਕੈਪੀਟਲਸ ’ਚ ਅਜਿੰਕਯ ਰਹਾਨੇ, ਸਟੀਵ ਸਮਿਥ, ਸ਼ਿਖਰ ਧਵਨ ਅਤੇ ਰਵੀਚੰਦਰਨ ਅਸ਼ਵਿਨ ਵੀ ਹਨ। ਇਨ੍ਹਾਂ ਸਾਰਿਆਂ ਕੋਲ ਕਪਤਾਨੀ ਦਾ ਤਜਰਬਾ ਹੈ ਪਰ ਪੰਤ ਕਿਉਂਕਿ ਪਹਿਲਾਂ ਤੋਂ ਹੀ ਉਪ ਕਪਤਾਨ ਹਨ ਇਸ ਲਈ ਉਨ੍ਹਾਂ ਦਾ ਪਲੜਾ ਜ਼ਿਆਦਾ ਭਾਰੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

PunjabKesariਸੂਤਰਾਂ ਮੁਤਾਬਕ ਦਿੱਲੀ ਫ੍ਰੈਂਚਾਈਜ਼ੀ ਹਫ਼ਤੇ ਦੇ ਅੰਤ ਤਕ ਨਵੇਂ ਕਪਤਾਨ ਦਾ ਐਲਾਨ ਕਰ ਦੇਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਅਈਅਰ ’ਤੇ ਅਜੇ ਨਜ਼ਰਾਂ ਲੱਗੀਆਂ ਹੋਈਆਂ। ਉਨ੍ਹਾਂ ਨੂੰ ਦੋਬਾਰਾ ਨੈੱਟ ’ਤੇ ਆਉਣ ਲਈ ਘੱਟੋ-ਘੱਟ ਚਾਰ ਮਹੀਨੇ ਲੱਗਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News