ਲੈਅ ''ਚ ਪਰਤਨ ਤੋਂ ਬਾਅਦ ਪੰਤ ਨੇ ਕੀਤੀ ਆਲੋਚਕਾਂ ਦੀ ਬੋਲਤੀ ਬੰਦ, ਦਿੱਤਾ ਇਹ ਬਿਆਨ

12/16/2019 3:07:51 PM

ਸਪੋਰਟਸ ਡੈਸਕ— ਕਈ ਮਹੀਨਿਆਂ ਤੋਂ ਆਪਣੀ ਖਰਾਬ ਬੱਲੇਬਾਜ਼ੀ ਕਰਕੇ ਆਲੋਚਨਾਵਾਂ ਝੱਲ ਰਹੇ ਟੀਮ ਇੰਡੀਆ ਦੇ ਯੁਵਾ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੇ ਵਿੰਡੀਜ਼ ਦੇ ਖਿਲਾਫ ਐਤਵਾਰ ਨੂੰ ਖੇਡੇ ਗਏ ਵਨ-ਡੇ ਮੈਚ 'ਚ ਆਪਣੀ ਲੈਅ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਆਪਣੇ ਆਲੋਚਕਾਂ ਦੀ ਬੋਲਤੀ ਬੰਦ ਕੀਤੀ। ਅਜਿਹੇ 'ਚ ਮੈਚ ਖਤਮ ਹੋਣ ਦੇ ਬਾਅਦ ਰਿਸ਼ਭ ਪੰਤ ਨੇ ਆਪਣੀ ਬੱਲੇਬਾਜ਼ੀ ਦੇ 'ਤੇ ਪ੍ਰਤੀਕਿਰਿਆ ਦਿੱਤੀ।
PunjabKesari
ਦਰਅਸਲ ਮੈਚ ਖਤਮ ਹੋਣ ਤੋਂ ਬਾਅਦ ਰਿਸ਼ਭ ਪੰਤ ਨੇ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਕਿਹਾ, ''ਜਦੋਂ ਸ਼੍ਰੇਅਸ ਅਤੇ ਮੈਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਸਾਡਾ ਉਦੇਸ਼ ਸਾਂਝੇਦਾਰੀ ਕਰਨਾ ਸੀ ਅਤੇ 40 ਓਵਰਾਂ ਤਕ ਬਣੇ ਰਹਿਣਾ ਸੀ ਕਿਉਂਕਿ 50ਵੇਂ ਓਵਰ ਦੇ ਖੇਡ 'ਚ ਅਸੀਂ ਅੰਤ 'ਚ ਚੰਗਾ ਸਕੋਰ ਕਰ ਸਕਦੇ ਸੀ। ਪੰਤ ਨੇ ਅੱਗੇ ਆਪਣੀ ਕੁਦਰਤੀ ਖੇਡ ਨੂੰ ਲੈ ਕੇ ਕਿਹਾ ਕਿ ਨੈਚੁਰਲ ਖੇਡ ਵਾਂਗ ਕੁਝ ਨਹੀਂ ਹੈ। ਸਾਨੂੰ ਟੀਮ ਦੀਆਂ ਮੰਗਾਂ ਮੁਤਾਬਕ ਖੇਡਣਾ ਹੋਵੇਗਾ। ਚੰਗੇ ਖਿਡਾਰੀ ਉਹ ਹੁੰਦੇ ਹਨ ਜੋ ਟੀਮ ਦੀ ਸਥਿਤੀ ਦੀ ਮੰਗ ਦੇ ਮੁਤਾਬਕ ਖੇਡਦੇ ਹਨ।''
PunjabKesari
ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਦੀ ਸਲਾਮੀ ਜੋੜੀ ਰੋਹਿਤ ਅਤੇ ਕੇ. ਐੱਲ. ਰਾਹੁਲ ਪਹਿਲੇ ਵਨ-ਡੇ 'ਚ ਅਸਫਲ ਸਾਬਤ ਹੋਏ। ਜਦਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕੁਝ ਖਾਸ ਨਾ ਕਰ ਸਕੇ। ਹਾਲਾਂਕਿ ਤਿੰਨੇ ਸੀਨੀਅਰ ਖਿਡਾਰੀਆਂ ਦੇ ਆਊਟ ਹੋਣ ਦੇ ਬਾਅਦ ਸਾਰੀ ਜ਼ਿੰਮੇਦਾਰੀ ਯੁਵਾ ਖਿਡਾਰੀ ਸ਼੍ਰੇਅਸ ਅਈਅਰ ਅਤੇ ਪੰਤ 'ਤੇ ਆ ਗਈ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਆਪਣੇ ਬੱਲੇ ਦੇ ਦਮ 'ਤੇ ਕੁਝ ਸਮੇਂ ਲਈ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਜ਼ਰੂਰ ਕੱਢਿਆ। ਹਾਲਾਂਕਿ ਇਨ੍ਹਾਂ ਦੋਹਾਂ ਦੇ ਵਿਕਟ ਅਚਾਨਕ ਹੀ ਡਿੱਗ ਗਏ ਜਿਸ ਦਾ ਖਾਮਿਆਜ਼ਾ ਟੀਮ ਨੂੰ ਭੁਗਤਣਾ ਪਿਆ। ਟੀਮ ਨੇ ਚੇਨਈ ਦੀ ਪਿੱਚ 'ਤੇ 20 ਤੋਂ 30 ਦੌੜਾਂ ਘੱਟ ਬਣਾਈਆਂ।


Tarsem Singh

Content Editor

Related News