ਰਿੰਕੂ ਸਿੰਘ ਦਾ ਅਲੀਗੜ੍ਹ ਵਾਸੀਆਂ ਨੂੰ ਤੋਹਫ਼ਾ, ਚੱਲੋ ਚੀਨ ਏਸ਼ੀਅਨ ਖੇਡਾਂ ਦੇਖਣ, ਮੈਂ ਚੁੱਕਾਂਗਾ ਖਰਚਾ

Tuesday, Jul 25, 2023 - 10:32 AM (IST)

ਰਿੰਕੂ ਸਿੰਘ ਦਾ ਅਲੀਗੜ੍ਹ ਵਾਸੀਆਂ ਨੂੰ ਤੋਹਫ਼ਾ, ਚੱਲੋ ਚੀਨ ਏਸ਼ੀਅਨ ਖੇਡਾਂ ਦੇਖਣ, ਮੈਂ ਚੁੱਕਾਂਗਾ ਖਰਚਾ

ਸਪੋਰਟਸ ਡੈਸਕ- ਆਈਪੀਐੱਲ ਸੁਪਰਸਟਾਰ ਰਿੰਕੂ ਸਿੰਘ ਏਸ਼ੀਆਈ ਗੇਮਸ 2023 ਦੇ 19ਵੇਂ ਅਡੀਸ਼ਨ 'ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਸਾਲ ਦੀ ਸ਼ੁਰੂਆਤ 'ਚ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਰਿੰਕੂ ਨੇ ਵੱਡੀ ਗਿਣਤੀ 'ਚ ਕ੍ਰਿਕਟ ਪ੍ਰਸ਼ੰਸਕ ਹਾਸਲ ਕੀਤੇ ਹਨ। ਇਸ ਦੌਰਾਨ ਉਨ੍ਹਾਂ ਦਾ ਨਾਂ ਏਸ਼ੀਅਨ ਖੇਡਾਂ ਲਈ ਟੀਮ ਇੰਡੀਆ 'ਚ ਆ ਗਿਆ ਹੈ ਜਿਸ ਲਈ ਉਹ ਜਲਦੀ ਹੀ ਚੀਨ ਦੇ ਹਾਂਗਜ਼ੂ ਲਈ ਰਵਾਨਾ ਹੋਣਗੇ। ਏਸ਼ੀਆਈ ਖੇਡਾਂ 5 ਅਕਤੂਬਰ ਤੋਂ ਸ਼ੁਰੂ ਹੋਣੀਆਂ ਹਨ।
ਰਾਸ਼ਟਰੀ ਕਾਲ ਆਉਣ ਤੋਂ ਬਾਅਦ ਰਿੰਕੂ ਸਿੰਘ ਅਲੀਗੜ੍ਹ 'ਚ ਇਕ ਵਿਸ਼ੇਸ਼ ਸਮਾਗਮ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਿਖਾਇਆ। ਰਿੰਕੂ ਨੂੰ ਮਹੂਆ ਖੇੜਾ 'ਚ ਅਲੀਗੜ੍ਹ ਸਪੋਰਟਸ ਐਸੋਸੀਏਸ਼ਨ ਦੇ ਸਥਾਨਕ ਸਟੇਡੀਅਮ 'ਚ ਫਲੱਡ ਲਾਈਟਾਂ ਲਗਾ ਕੇ ਆਪਣੇ ਸ਼ਹਿਰ 'ਚ ਨੌਜਵਾਨ ਪ੍ਰਤਿਭਾ ਨੂੰ ਸਮਰਥਨ ਦੇਣ ਦਾ ਵਿਚਾਰ ਵੀ ਰੱਖਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਲੱਡ ਲਾਈਟਾਂ ਲਗਾਉਣ ਨਾਲ ਸ਼ਹਿਰ ਦੇ ਸਾਰੇ ਨੌਜਵਾਨਾਂ ਲਈ ਬਹੁਤ ਸਹੂਲਤ ਹੋਵੇਗੀ ਜੋ ਕ੍ਰਿਕਟ 'ਚ ਆਪਣਾ ਭਵਿੱਖ ਦੇਖਦੇ ਹਨ।

PunjabKesari
ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਰਿੰਕੂ ਸਿੰਘ ਨੇ ਇੱਕ ਵਾਰ ਫਿਰ ਆਪਣੇ ਸਾਰੇ ਸਮਰਥਕਾਂ ਨੂੰ ਆਉਣ ਵਾਲੇ ਟੂਰਨਾਮੈਂਟ 'ਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦੇ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਨਾਲ ਆਉਂਦੇ ਹਨ ਤਾਂ ਉਨ੍ਹਾਂ ਦੇ ਰਹਿਣ-ਸਹਿਣ ਅਤੇ ਆਉਣ-ਜਾਣ ਦਾ ਸਾਰਾ ਖਰਚਾ ਉਹ ਹੀ ਚੁੱਕਣਗੇ।

ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਏਸ਼ੀਆਈ ਖੇਡਾਂ ਲਈ ਟੀਮ ਇੰਡੀਆ
ਰੁਤੂਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜਾਇਸਵਾਲ, ਰਾਹੁਲ ਤ੍ਰਿਪਾਠੀ, ਤਿਲਕ ਵਰਮਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਸ਼ਿਵਮ ਮਾਵੀ, ਸ਼ਿਵਮ ਦੂਬੇ, ਪ੍ਰਭਸਿਮਰਨ ਸਿੰਘ (ਵਿਕਟਕੀਪਰ)
ਸਟੈਂਡਬਾਏ ਖਿਡਾਰੀਆਂ ਦੀ ਅੰਤਿਮ ਸੂਚੀ : ਯਸ਼ ਠਾਕੁਰ, ਵੈਂਕਟੇਸ਼ ਅਈਅਰ, ਸਾਈ ਕਿਸ਼ੋਰ, ਦੀਪਕ ਹੁੱਡਾ, ਸਾਈ ਸੁਦਰਸ਼ਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News