ਦਿੱਲੀ ਕੈਪੀਟਲਸ ਦੇ ਕੋਚ ਪੋਂਟਿੰਗ ਦਾ ਬਿਆਨ- ਕਪਤਾਨੀ ਨਾਲ ਪੰਤ ਦੀ ਖੇਡ ’ਚ ਆਵੇਗਾ ਨਿਖਾਰ
Wednesday, Mar 31, 2021 - 06:53 PM (IST)

ਨਵੀਂ ਦਿੱਲੀ— ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੂੰ ਯਕੀਨ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ’ਚ ਟੀਮ ਦੀ ਅਗਵਾਈ ਕਰਨ ’ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਖੇਡ ’ਚ ਨਿਖਾਰ ਆਵੇਗਾ। ਰੈਗੁਲਰ ਕਪਤਾਨ ਸ਼੍ਰੇਅਸ ਅਈਅਰ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਪੰਤ ਨੂੰ ਆਈ. ਪੀ. ਐੱਲ. ’ਚ ਦਿੱਲੀ ਕੈਪੀਟਲਸ ਦਾ ਕਪਤਾਨ ਚੁਣਿਆ ਗਿਆ ਹੈ। ਅਈਅਰ ਇੰਗਲੈਂਡ ਖ਼ਿਲਾਫ਼ ਵਨ-ਡੇ ਲੜੀ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ।
ਇਹ ਵੀ ਪੜ੍ਹੋ : IPL 2021 : ਰਿਸ਼ਭ ਪੰਤ ਬਣੇ ਦਿੱਲੀ ਕੈਪੀਟਲਸ ਦੇ ਕਪਤਾਨ, ਸ਼੍ਰੇਅਸ ਅਈਅਰ ਟੂਰਨਾਮੈਂਟ ਤੋਂ ਬਾਹਰ
ਪੋਂਟਿੰਗ ਨੇ ਬਿਆਨ ’ਚ ਕਿਹਾ ਕਿ ਇਹ ਮੰਦਭਾਗਾ ਹੈ ਕਿ ਸ਼੍ਰੇਅਸ ਅਈਅਰ ਟੂਰਨਾਮੈਂਟ ਨਹੀਂ ਖੇਡ ਸਕਣਗੇ। ਪਰ ਰਿਸ਼ਭ ਪੰਤ ਇਸ ਦਾ ਕਿਵੇਂ ਫ਼ਾਇਦਾ ਲੈਂਦਾ ਹੈ ਇਹ ਦੇਖਣ ਲਈ ਉਤਸ਼ਾਹਤ ਹਾਂ। ਆਪਣੇ ਹਾਲ ਦੇ ਪ੍ਰਦਰਸ਼ਨ ਕਾਰਨ ਉਹ ਇਸ ਦਾ ਹੱਕਦਾਰ ਸੀ ਤੇ ਉਹ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਕਪਤਾਨੀ ਉਨ੍ਹਾਂ ਨੂੰ ਹੋਰ ਬਿਹਤਰ ਖਿਡਾਰੀ ਬਣਾਵੇਗੀ। ਪੰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਤੇ ਚੌਥੇ ਟੈਸਟ ਚ 97 ਤੇ ਅਜੇਤੂ 89 ਦੌੜਾਂ ਬਣਾਈਆਂ ਤੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ’ਚ ਸੈਂਕੜਾ ਜੜਿਆ ਸੀ। ਐਤਵਾਰ ਨੂੰ ਤੀਜੇ ਤੇ ਆਖ਼ਰੀ ਵਨ-ਡੇ ’ਚ ਉਨ੍ਹਾਂ ਨੇ 62 ਗੇਂਦਾਂ ’ਚ 78 ਦੌੜਾਂ ਬਣਾਈਆਂ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।