ਖ਼ੂਬਸੂਰਤ ਐਂਕਰ ਨੂੰ ਦੇਖ ਫੈਨ ਨੇ ਪੋਂਟਿੰਗ ਨੂੰ ਫੜਾਇਆ ਫੋਨ ਕਿਹਾ- ਮੇਰੀ ਇਕ ਫੋਟੋ ਖਿੱਚ ਦਿਓ

11/30/2019 10:35:05 AM

ਨਵੀਂ ਦਿੱਲੀ—  ਜਦੋਂ ਦੋ ਇਨਸਾਨ ਇਕੱਠੇ ਚਲ ਰਹੇ ਹੋਣ ਅਤੇ ਉਨ੍ਹਾਂ 'ਚੋਂ ਇਕ ਆਸਟਰੇਲੀਆ ਦੇ ਧਾਕੜ ਰਿਕੀ ਪੋਂਟਿੰਗ ਹੋਵੇ ਤਾਂ ਤੁਸੀਂ ਉਮੀਦ ਕਰ ਰਹੇ ਹੋਵੋਗੇ ਕਿ ਇਕ ਫੈਨ ਉਨ੍ਹਾਂ ਦੇ ਨਾਲ ਇਕ ਫੋਟੋ ਖਿੱਚਵਾਉਣ ਲਈ ਪੋਂਟਿੰਗ ਤੋਂ ਪੁੱਛੇਗਾ। ਪਰ ਅਜਿਹਾ ਨਹੀਂ ਹੋਇਆ। ਐਡੀਲੇਡ 'ਚ ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਤੋਂ ਪਹਿਲਾਂ ਇਕ ਅਜੀਬ ਘਟਨਾ ਵਾਪਰੀ ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
PunjabKesari
ਦਰਅਸਲ ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਸ਼ੁੱਕਰਵਾਰ ਨੂੰ ਹੋਇਆ। ਐਡੀਲੇਡ 'ਚ ਖੇਡਿਆ ਜਾ ਰਿਹਾ ਇਹ ਮੈਚ ਪਿੰਕ ਬਾਲ ਟੈਸਟ ਹੈ। ਇਸ ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਇਕ ਫੈਨ ਨੇ ਹੈਰਾਨ ਕਰ ਦਿੱਤਾ। ਮੈਚ ਦੇਖਣ ਆਏ ਫੈਨ ਨੇ ਪੋਂਟਿੰਗ ਨੂੰ ਆਪਣਾ ਫੋਨ ਫੜਾਉਂਦੇ ਹੋਏ ਖੂਬਸੂਰਤ ਐਂਕਰ ਮੇਲਾਨੀ ਮੈਕਲਾਘਲਿਨ ਨਾਲ ਇਕ ਤਸਵੀਰ ਲੈਣ ਦੀ ਅਪੀਲ ਕਰ ਦਿੱਤੀ । ਮੈਚ ਟੈਲੀਕਾਸਟ ਕਰ ਰਹੇ ਚੈਨਲ ਨੇ ਪੋਂਟਿੰਗ ਦੀ ਉਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਫੈਨ ਦੇ ਫੋਨ ਨਾਲ ਉਨ੍ਹਾਂ ਦੀ ਤੇ ਮੇਲਾਨੀ ਮੈਕਲਾਘਲਿਨ ਦੀ ਤਸਵੀਰ ਖਿੱਚ ਰਹੇ ਹਨ।

 


Tarsem Singh

Content Editor

Related News