INDW v NZW : ਰਿਚਾ ਘੋਸ਼ ਦਾ ਵਨ-ਡੇ ਕ੍ਰਿਕਟ 'ਚ ਵੱਡਾ ਰਿਕਾਰਡ, ਲਾਇਆ ਸਭ ਤੋਂ ਤੇਜ਼ ਅਰਧ ਸੈਂਕੜਾ

Tuesday, Feb 22, 2022 - 02:09 PM (IST)

ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ ਰਿਚਾ ਘੋਸ਼ ਨੇ ਮੰਗਲਵਾਰ ਨੂੰ ਮਹਿਲਾ ਵਨ-ਡੇ ਕ੍ਰਿਕਟ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਿਚਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ।

ਇਹ ਵੀ ਪੜ੍ਹੋ : ਏਅਰਥਿੰਗਸ ਮਾਸਟਰਸ ਸ਼ਤਰੰਜ : ਪ੍ਰਗਿਆਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੂੰ ਹਰਾਇਆ

ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਕਵੀਂਸਟਾਊਨ ਦੇ ਜਾਨ ਡੇਵਿਸ ਓਵਲ 'ਚ ਚੌਥੇ ਵਨ-ਡੇ 'ਚ ਇਹ ਉਪਲੱਬਧੀ ਹਾਸਲ ਕੀਤੀ। ਰਿਚਾ ਨੇ ਸਿਰਫ਼ 26 ਗੇਂਦਾਂ 'ਚ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ 52 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਈ। ਮੀਂਹ ਕਾਰਨ ਪ੍ਰਭਾਵਿਤ ਹੋਏ ਮੈਚ ਨੂੰ ਹਰੇਕ ਪੱਖ 20 ਓਵਰ ਤਕ ਸੀਮਿਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਜੋਕੋਵਿਚ ਨੇ 2022 'ਚ ਆਪਣਾ ਪਹਿਲਾ ਮੈਚ ਜਿੱਤਿਆ

ਇਸ ਤੋਂ ਪਹਿਲਾਂ ਅਮੇਲੀਆ ਕੇਰ ਨੇ 33 ਗੇਂਦਾਂ 'ਚ 11 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 68 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਨਿਊਜ਼ੀਲੈਂਡ ਨੇ ਭਾਰਤ ਦੇ ਖ਼ਿਲਾਫ਼ 191/5 ਦਾ ਸਕੋਰ ਬਣਾਇਆ। ਹਾਲਾਂਕਿ ਭਾਰਤ ਨੂੰ ਚੌਥੇ ਵਨ-ਡੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮਹਿਲਾ ਟੀਮ 17.5 ਓਵਰ 'ਚ 128 ਦੌੜਾਂ ਹੀ ਬਣਾ ਸਕੀ ਤੇ 63 ਦੌੜਾਂ ਨਾਲ ਮੈਚ ਹਾਰ ਗਈ। 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਸ਼ੈਫਾਲੀ ਵਰਮਾ (0), ਯਸਤਿਕਾ ਭਾਟੀਆ (0) ਅਤੇ ਪੂਜਾ ਵਸਤਰਕਾਰ (4) ਦੀਆਂ ਵਿਕਟਾਂ ਬਹੁਤ ਜਲਦੀ ਗੁਆ ਦਿੱਤੀਆਂ ਅਤੇ ਤੀਜੇ ਓਵਰ ਵਿੱਚ ਟੀਮ ਦਾ ਸਕੋਰ 12/3 ਹੋ ਗਿਆ।

ਇਹ ਵੀ  ਪੜ੍ਹੋ : ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਨੇ ਕੀਤਾ ਟੀਮ ਦਾ ਐਲਾਨ

ਇਸ ਤੋਂ ਤੁਰੰਤ ਬਾਅਦ ਸਮ੍ਰਿਤੀ ਮੰਧਾਨਾ (13) ਨੂੰ ਹੇਲੀ ਜੇਨਸਨ ਨੇ ਪੈਵੇਲੀਅਨ ਵਾਪਸ ਭੇਜ ਦਿੱਤਾ ਅਤੇ ਪੰਜਵੇਂ ਓਵਰ ਵਿੱਚ ਭਾਰਤ ਦਾ ਸਕੋਰ 19/4 ਹੋ ਗਿਆ। ਇਸ ਤੋਂ ਬਾਅਦ ਰਿਚਾ ਘੋਸ਼ ਅਤੇ ਮਿਤਾਲੀ ਰਾਜ ਨੇ ਟੀਮ ਦੀ ਕਮਾਨ ਸੰਭਾਲੀ। ਘੋਸ਼ ਨੇ ਸਿਰਫ 26 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੀ ਬੱਲੇਬਾਜ਼ ਬਣ ਗਈ। ਹਾਲਾਂਕਿ, 18 ਸਾਲਾਂ ਖਿਡਾਰੀ 13ਵੇਂ ਓਵਰ ਵਿੱਚ 52 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਟੀਮ ਦਾ ਸਕੋਰ 96/5 ਹੋ ਗਿਆ। ਭਾਰਤ ਇਸ ਝਟਕੇ ਤੋਂ ਉਭਰ ਨਹੀਂ ਸਕਿਆ ਅਤੇ ਅੰਤ ਵਿੱਚ ਨਿਊਜ਼ੀਲੈਂਡ ਆਰਾਮ ਨਾਲ ਜਿੱਤ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News