ਯੂਰੋਸਪੋਰਟ ''ਤੇ ਪੀ. ਜੀ. ਏ. ਟੂਰ ਦੀ ਵਾਪਸੀ

Thursday, Jun 11, 2020 - 06:47 PM (IST)

ਯੂਰੋਸਪੋਰਟ ''ਤੇ ਪੀ. ਜੀ. ਏ. ਟੂਰ ਦੀ ਵਾਪਸੀ

ਨਵੀਂ ਦਿੱਲੀ : ਪੀ. ਜੀ. ਏ. ਟੂਰ ਦੀ ਯੂਰੋਸਪੋਰਟ 'ਤੇ ਵਾਪਸੀ ਹੋ ਰਹੀ ਹੈ। ਯੂਰੋਸਪੋਰਟ 'ਤੇ 12 ਜੂਨ ਤੋਂ ਚਾਰਲਸ ਚੈਲੰਜ ਦਾ ਪ੍ਰਸਾਰਣ ਹੋਵੇਗਾ। ਚਾਰਲਸ ਸ਼ਵਾਬ ਚੈਲੰਜ ਵਿਚ ਗੋਲਫ ਦੀ ਦੁਨੀਆ ਦੇ ਚੋਟੀ 5 ਰੈਂਕ ਦੇ ਖਿਡਾਰੀ ਅਤੇ ਫੇਡੇਕਸ ਕੱਪ ਸਟੈਂਟਿੰਗ ਵਿਚ ਚੋਟੀ 20 'ਚੋਂ 17 ਖਿਡਾਰੀ ਹਿੱਸਾ ਲੈਣਗੇ, ਜਿਸ ਵਿਚ ਰੋਰੀ ਮੈਕਲਰਾਏ, ਜਾਨ ਰਾਹਮ ਅਤੇ ਬਰੁਕਸ ਕੋਏਪਾ, ਰਿਕੀ ਫਾਊਲਰ, ਜਸਟਿਨ ਥਾਮਸ, ਜਾਰਡਨ ਸਪੀਡ, ਬ੍ਰਾਇਸਨ ਡੇਚੰਬੋ, ਡਸਟਿਨ ਜਾਨਸਨ, ਜਸਟਿਨ ਰੋਜ਼, ਫਿਲ ਮਿਕਲਸਨ, ਸਾਬਕਾ ਚੈਂਪੀਅਨ ਕੋਵਿਨ ਨਾ ਅਤੇ ਗੈਰੀ ਵੁਡਲੈਂਡ ਸ਼ਾਮਲ ਹੈ।

ਵਿਜੇ ਰਾਜਪੂਤ, ਐੱਸ. ਵੀ. ਪੀ.- ਐਫਿਲਿਏਟ ਸੇਲਸ ਅਤੇ ਖੇਡ ਵਪਾਰ ਦੇ ਮੁਖੀ,  ਡਿਸਕਵਰੀ ਦੱਖਣੀ ਏਸ਼ੀਅਨ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਜੂਨ ਤੋਂ ਪੀ. ਜੀ. ਏ. ਟੂਰ ਦਾ ਲਾਈਵ ਸਪੋਰਟਿੰਗ ਐਕਸ਼ਨ ਸ਼ੁਰੂ ਹੋ ਰਿਹਾ ਹੈ। ਦੇਸ਼ ਵਿਚ ਪੂਰਾ ਖੇਡ ਜਗਤ ਮੁਕਾਬਲੇਬਾਜ਼ੀ ਗੋਲਫ ਦੀ ਵਾਪਸੀ ਦਾ ਜਸ਼ਨ ਮਨਾਏਗੀ ਅਤੇ ਸਾਨੂੰ ਪੀ. ਜੀ. ਏ. ਟੂਰ ਦੇ ਨਾਲ ਆਉਣ ਵਾਲੇ ਸਮੇਂ ਵਿਚ ਹੋਰ ਵੀ ਰੋਮਾਂਚਕ ਖੇਡ ਦੇਖਣ ਨੂੰ ਮਿਲੇਗੀ।


author

Ranjit

Content Editor

Related News