ਭਾਰਤ ਨਾਲ ਅਨੋਖਾ ਰਿਸ਼ਤਾ ਰੱਖਣ ਵਾਲੇ ਅੰਪਾਇਰ ਗੋਲਡ ਦਾ ਸੰਨਿਆਸ
Saturday, Jul 06, 2019 - 10:48 PM (IST)

ਲੀਡਸ— ਅੰਪਾਇਰ ਇਯਾਨ ਗੋਲਡ ਆਈ. ਸੀ. ਸੀ. ਵਿਸਵ ਕੱਪ ਵਿਚ ਸ਼ਨੀਵਾਰ ਨੂੰ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਲੀਗ ਮੈਚ ਤੋਂ ਬਾਅਦ ਆਪਣੇ 13 ਸਾਲ ਦੇ ਸਫਲ ਅੰਪਾਈਰਿੰਗ ਕਰੀਅਰ ਨੂੰ ਅਲਵਿਦਾ ਕਹਿ ਦੇਵੇਗਾ। ਉਸ ਨੇ 74 ਟੈਸਟ ਤੇ 140 ਵਨ ਡੇ ਵਿਚ ਅੰਪਾਈਰਿੰਗ ਕੀਤੀ। ਉਸ ਨੇ 1983 ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਵਿਰੁੱਧ ਆਪਣਾ ਆਖਰੀ ਵਨ ਡੇ ਖੇਡਿਆ ਸੀ, ਜਿਸ ਵਿਚ ਉਹ 13 ਦੌੜਾਂ ਬਣਾ ਕੇ ਆਊਟ ਹੋਇਆ ਸੀ। ਦਿਲਚਸਪ ਹੈ ਕਿ ਭਾਰਤ ਵਿਰੁੱਧ ਹੀ ਉਹ ਵਿਸ਼ਵ ਕੱਪ ਮੁਕਾਬਲੇ ਵਿਚ ਆਪਣੇ ਅੰਪਾਈਰਿੰਗ ਕਰੀਅਰ ਦੀ ਸਮਾਪਤੀ ਕਰ ਰਿਹਾ ਹੈ।
61 ਸਾਲਾ ਇੰਗਲੈਂਡ ਦਾ ਗੋਲਡ ਹੁਣ ਤਕ 4 ਵਿਸ਼ਵ ਕੱਪ ਵਿਚ ਅੰਪਾਈਰਿੰਗ ਕਰ ਚੁੱਕਾ ਹੈ। ਸਾਲ 2011 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਉਹ ਅੰਪਾਈਰਿੰਗ ਦੀ ਭੂਮਿਕਾ ਵਿਚ ਰਿਹਾ ਸੀ, ਜਿਹੜਾ ਉਸ ਦੇ ਕਰੀਅਰ ਦਾ ਮਹੱਤਵਪੂਰਨ ਮੁਕਾਬਲਾ ਸੀ।