ਸਚਿਨ ਦੇ ਉਲਟੇ ਟਵੀਟ ਦਾ ਸਹਿਵਾਗ ਨੇ ਦਿੱਤਾ ਜਵਾਬ, ਬੋਲੇ- ਉੱਪਰ ਵਾਲਾ ਸਭ ਕੁਝ ਦੇਖਦੈ

10/21/2017 4:30:59 PM

ਨਵੀਂ ਦਿੱਲੀ(ਬਿਊਰੋ)— ਇੰਡੀਅਨ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਦਿੱਤੀ ਗਈ 'ਉਲਟੀ' ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉੱਪਰ ਵਾਲਾ ਸਭ ਵੇਖ ਰਿਹਾ ਹੈ। ਸਹਿਵਾਗ ਨੇ ਸਚਿਨ ਦੇ ਟਵੀਟ ਦੇ ਜਵਾਬ ਵਿਚ ਉਨ੍ਹਾਂ ਨੂੰ 'ਗਾਡ ਜੀ' ਕਹਿ ਕੇ ਸੰਬੋਧਤ ਕੀਤਾ ਹੈ। ਸਹਿਵਾਗ ਨੇ ਸਚਿਨ ਦੇ ਉਲਟੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ''ਧੰਨਵਾਦ ਗਾਡ ਜੀ। ਉੱਪਰ ਵਾਲਾ ਸਭ ਵੇਖ ਰਿਹਾ ਹੈ, ਇਹ ਤਾਂ ਸੁਣਿਆ ਸੀ, ਤੇ ਅੱਜ ਸਮਝ ਆਇਆ, ਉਹ ਹੇਠਾਂ ਵਾਲਿਆਂ ਲਈ ਲਿਖਦਾ ਕਿਵੇਂ ਹੈ।''
 

ਦਰਅਸਲ ਸਚਿਨ ਤੇਂਦੁਲਕਰ ਨੇ ਆਪਣੇ ਬੇਹੱਦ ਖਾਸ ਦੋਸਤ ਸਹਿਵਾਗ ਨੂੰ ਉਨ੍ਹਾਂ ਦੇ ਬਰਥਡੇ ਦੇ ਮੌਕੇ ਉੱਤੇ ਉਲਟੇ ਅੱਖਰਾਂ ਵਿਚ ਟਵੀਟ ਕਰ ਕੇ ਵਿਸ਼ ਕੀਤਾ ਸੀ। ਉਸੀ ਟਵੀਟ ਦਾ ਰੀ-ਪਲਾਈ ਕਰਦੇ ਹੋਏ ਸਹਿਵਾਗ ਨੇ ਸਚਿਨ ਨੂੰ 'ਗਾਡ ਜੀ' ਕਹਿ ਕੇ ਸੰਬੋਧਤ ਕੀਤਾ। ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ ਸੀ- 'ਹੈਪੀ ਬਰਥਡੇ, ਵੀਰੂ ਨਵੇਂ ਸਾਲ ਦੀ ਸ਼ੁਰੂਆਤ ਚੰਗੀ ਹੋਵੇ, ਤੁਸੀਂ ਹਮੇਸ਼ਾ ਉਸਦਾ ਉਲਟਾ ਕੀਤਾ ਹੈ ਜੋ ਵੀ ਮੈਂ ਤੁਹਾਨੂੰ ਫੀਲਡ ਉੱਤੇ ਕਿਹਾ, ਤਾਂ ਇਸ ਲਈ ਇਹ ਇੱਕ ਮੇਰੇ ਵਲੋਂ।'
 

ਤੁਹਾਨੂੰ ਦੱਸ ਦਈਏ ਕਿ ਸਚਿਨ ਅਤੇ ਸਹਿਵਾਗ ਦਰਮਿਆਨ ਬਹੁਤ ਚੰਗੀ ਦੋਸਤੀ ਹੈ। ਦੋਨੋਂ ਹੀ ਮੈਚ ਦੀ ਓਪਨਿੰਗ ਕਰਨ ਲਈ ਇਕੱਠੇ ਮੈਦਾਨ ਵਿੱਚ ਉਤਰਦੇ ਸਨ। ਦੋਨੋਂ ਜਿੰਨੇ ਚੰਗੇ ਦੋਸਤ ਆਨ ਫੀਲਡ ਸਨ, ਉਸ ਤੋਂ ਕਿਤੇ ਜ਼ਿਆਦਾ ਚੰਗੇ ਦੋਸਤ ਅਸਲ ਜਿੰਦਗੀ ਵਿੱਚ ਵੀ ਹਨ। ਕੁਝ ਸਮਾਂ ਪਹਿਲਾਂ ਸਚਿਨ ਨੇ ਸਹਿਵਾਗ ਨੂੰ ਇੱਕ ਲਗਜ਼ਰੀ ਗੱਡੀ ਵੀ ਗਿਫਟ ਕੀਤੀ ਸੀ, ਜਿਸਦੇ ਲਈ ਸਹਿਵਾਗ ਨੇ ਸੋਸ਼ਲ ਮੀਡੀਆ ਦੇ ਜਰੀਏ ਧੰਨਵਾਦ ਕਿਹਾ ਸੀ। ਸਹਿਵਾਗ ਨੂੰ ਸ਼ੁਕਰਵਾਰ ਦੇ ਦਿਨ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਉੱਤੇ ਢੇਰ ਸਾਰੀਆਂ ਵਧਾਈਆਂ ਮਿਲੀਆਂ ਹਨ। ਟਵਿੱਟਰ ਉੱਤੇ ਵਰਿੰਦਰ ਸਹਿਵਾਗ ਨੂੰ ਸੌਰਭ ਗਾਂਗੁਲੀ, ਯੁਵਰਾਜ ਸਿੰਘ, ਯੋਗੇਸ਼ਵਰ ਦੱਤ, ਰੋਹਿਤ ਸ਼ਰਮਾ, ਸ਼ਿਖਰ ਧਵਨ, ਰਾਬਿਨ ਉਥੱਪਾ, ਮੁਹੰਮਦ ਕੈਫ, ਵੀ.ਵੀ.ਐੱਸ. ਲਕਸ਼ਮਣ ਵਰਗੇ ਦਿੱਗਜ ਖਿਡਾਰੀਆਂ ਅਤੇ ਅਥਲੀਟਾਂ ਨੇ ਵਿਸ਼ ਕੀਤਾ। ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਅਲੱਗ ਹੀ ਸਟਾਈਲ ਵਿਚ ਵਰਿੰਦਰ ਸਹਿਵਾਗ ਨੂੰ ਬਰਥਡੇ ਵਿਸ਼ ਕੀਤਾ ਸੀ।


Related News