ਮਹਿਲਾ ਵਿਸ਼ਵ ਕੱਪ ਦਾ ਪਹਿਲਾ ਮੈਚ ਦੇਖਣ ਆਏ ਰਿਕਾਰਡ ਦਰਸ਼ਕ
Wednesday, Oct 01, 2025 - 11:12 PM (IST)

ਗੁਹਾਟੀ (ਭਾਸ਼ਾ)–ਭਾਰਤ ਤੇ ਸ਼੍ਰੀਲੰਕਾ ਵਿਚਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਦਾ ਪਹਿਲਾ ਮੈਚ ਦੇਖਣ ਤਕਰੀਬਨ 23,000 ਦਰਸ਼ਕ ਸਟੇਡੀਅਮ ਆਏ ਜਿਹੜਾ ਆਈ. ਸੀ. ਸੀ. ਦੇ ਕਿਸੇ ਮਹਿਲਾ ਟੂਰਨਾਮੈਂਟ ਵਿਚ ਗਰੁੱਪ ਪੜਾਅ ਦੇ ਮੈਚ ਲਈ ਇਕ ਰਿਕਾਰਡ ਹੈ। ਮੰਗਲਵਾਰ ਨੂੰ ਇਸ ਮੈਚ ਨੂੰ ਦੇਖਣ 22,843 ਦਰਸ਼ਕ ਮੈਦਾਨ ’ਤੇ ਪਹੁੰਚੇ। ਇਸ ਤੋਂ ਪਹਿਲਾਂ ਰਿਕਾਰਡ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਬਈ ਵਿਚ ਪਿਛਲੇ ਸਾਲ ਮਹਿਲਾ ਟੀ-20 ਵਿਸ਼ਵ ਕੱਪ ਦੇ ਮੈਚ ਦਾ ਸੀ, ਜਿਸ ਵਿਚ 15,935 ਦਰਸ਼ਕ ਆਏ ਸਨ।
ਭਾਰਤ ਨੇ 59 ਦੌੜਾਂ ਨਾਲ ਜਿੱਤ ਕੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ।