ਰੀਅਲ ਮੈਡ੍ਰਿਡ ਨੇ ਸੋਲਾਰੀ ਨੂੰ 2021 ਤੱਕ ਬਣਾਇਆ ਕੋਚ

11/15/2018 3:20:36 AM

ਮੈਡ੍ਰਿਡ- ਰੀਅਲ ਮੈਡ੍ਰਿਡ ਨੇ ਪੁਸ਼ਟੀ ਕੀਤੀ ਕਿ ਸੇਂਟੀਯਾਗੋ ਸੋਲਾਰੀ 2021 ਤੱਕ ਟੀਮ ਦਾ ਕੋਚ ਹੋਵੇਗਾ। ਯੂਰਪੀ ਚੈਂਪੀਅਨ ਟੀਮ ਨੇ ਸੋਲਾਰੀ ਦੇ ਕਾਰਜਕਾਰੀ ਕੋਚ ਰਹਿੰਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਉਸ ਨੂੰ ਪੂਰਨ ਤੌਰ 'ਤੇ ਕੋਚ ਬਣਾਇਆ ਗਿਆ। ਯੁਲੇਨ ਲੋਪੇਟਗੁਈ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਸੋਲਾਰੀ ਦੇ ਮਾਰਗਦਰਸ਼ਨ 'ਚ ਟੀਮ ਨੇ ਚਾਰੋਂ ਮੈਚ ਜਿੱਤੇ। ਰੀਅਲ ਮੈਡ੍ਰਿਡ ਨੇ ਇਸ ਦੌਰਾਨ 15 ਗੋਲ ਕੀਤੇ ਤੇ ਉਸ ਖਿਲਾਫ ਸਿਰਫ 2 ਗੋਲ ਹੋਏ।  


Related News