ਰੀਅਲ ਮੈਡ੍ਰਿਡ ਨੇ ਜਿੱਤ ਨਾਲ ਮਨਾਇਅਾ ਵਾਪਸੀ ਦਾ ਜਸ਼ਨ

6/16/2020 12:24:39 PM

ਮੈਡ੍ਰਿਡ : ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦੀ ਵਾਪਸੀ ’ਤੇ ਇੱਥੇ ਇਬਾਰ ਨੂੰ 3-1 ਨਾਲ ਹਰਾ ਕੇ ਚੋਟੀ ’ਤੇ ਚੱਲ ਰਹੇ ਬਾਰਸੀਲੋਨਾ ਦੇ ਨਾਲ ਖਿਤਾਬ ਦੀ ਅਾਪਣੀ ਦਾਅਵੇਦਾਰੀ ਬਣਾਈ ਰੱਖੀ। ਇਸ ਮੈਚ ਦੌਰਾਨ ਮਾਰਸਲੋ ਨੇ ਗੋਲ ਕਰਨ ਤੋਂ ਬਾਅਦ ਗੋਢੇ ਟੇਕ ਕੇ ‘ਬਲੈਕ ਲਾਈਵਸ ਮੈਟਰ’ ਮੁਹਿੰਮ ਦਾ ਸਮਰਥਨ ਵੀ ਕੀਤਾ। ਬ੍ਰਾਜੀਲੀ ਡਿਫੈਂਡਰ ਨੇ ਰੀਅਲ ਵਲੋਂ 37ਵੇਂ ਮਿੰਟ ਵਿਚ ਤੀਜਾ ਗੋਲ ਕਰਨ ਤੋਂ ਬਾਅਦ ਅਾਪਣਾ ਖੱਬਾ ਗੋਢਾ ਹੇਠਾਂ ਟੇਕਿਅਾ ਤੇ ਅਾਪਣੀ ਸੱਜੇ ਹੱਥ ਦੀ ਮੁੱਠੀ ਬੰਦ ਕਰਕੇ ਉਸ ਨੂੰ ਹਵਾ ਵਿਚ ਲਹਿਰਾਇਅਾ। ਅਮਰੀਕਾ ਵਿਚ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਇਕ ਸ਼ਵੇਤ ਪੁਲਸਕਰਮਚਾਰੀ ਹੱਥੋਂ ਮੌਤ ਤੋਂ ਬਾਅਦ ਇਹ ਮੁਹਿੰਮ ਵਿਸ਼ਵ ਭਰ ਵਿਚ ਜ਼ੋਰ ਫੜ ਰਹੀ ਹੈ। ਸਪੈਨਿਸ਼ ਲੀਗ ਵਿਚ ਕੁਝ ਖਿਡਾਰੀਅਾਂ ਨੇ ਖੁੱਲ੍ਹ ਕੇ ਇਸ ਮੁਿਹੰਮ ਦਾ ਸਮਰਥਨ ਕੀਤਾ ਹੈ। ਵੇਲੇਂਸੀਅਾ ਦੇ ਖਿਡਾਰੀਅਾਂ ਨੇ ਵੀ ਪਿਛਲੇ ਹਫਤੇ ਅਭਿਅਾਸ ਸੈਸ਼ਨ ਤੋਂ ਪਹਿਲਾਂ ਇਕ ਗੋਡਾ ਟੇਕ ਕੇ ਮੁਹਿੰਮ ਦਾ ਸਮਰਥਨ ਕੀਤਾ ਸੀ। 

PunjabKesari

ਰੀਅਲ ਮੈਡ੍ਰਿਡ ਦੀ ਜਿੱਤ ਵਿਚ ਟੋਨੀ ਕਰੂਸ (ਚੌਥੇ) ਤੇ ਸਰਜੀਅਾ ਰਾਮੋਸ (30ਵੇਂ ਮਿੰਟ) ਨੇ ਵੀ ਗੋਲ ਕੀਤੇ। ਇਬਾਰ ਵਲੋਂ ਇਕਲੌਤਾ ਗੋਲ 60ਵੇਂ ਮਿੰਟ ਵਿਚ ਪੇਡੋ ਬਿਗਾਸ ਨੇ ਕੀਤਾ। ਇਹ ਮੈਚ ਕਲੱਬ ਦੇ ਟ੍ਰੇਨਿੰਗ ਸੈਂਟਰ ਵਿਚ ਖੇਡਿਅਾ ਗਿਅਾ ਕਿਉਂਕਿ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਸੇਂਟਿਅਾਗੋ ਬਰਨਾਬੇਓ ਸਟੇਡੀਅਮ ਵਿਚ ਨਵੀਨੀਕਰਣ ਦਾ ਕੰਮ ਚੱਲ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਛੇ ਹਜ਼ਾਰ ਸਮਰਥਾ ਵਾਲੇ ਸਟੇਡੀਅਮ ਵਿਚ ਵੀ ਕੋਈ ਦਰਸ਼ਕ ਨਹੀਂ ਸੀ। ਇਸ ਸਟੇਡੀਅਮ ਦਾ ਇਸਤੇਮਾਲ ਮੁੱਖ ਰੂਪ ਨਾਲ ਮੈਡ੍ਰਿਡ ਦੀ ‘ਬੀ’ ਟੀਮ ਕਰਦੀ ਹੈ। ਰੀਅਲ ਮੈਡ੍ਰਿਡ ਦੀ 28 ਮੈਚਾਂ ਵਿਚੋਂ ਇਹ 17ਵੀਂ ਜਿੱਤ ਹੈ ਤੇ ਉਸਦੇ 59 ਅੰਕ ਹੋ ਗਏ ਹਨ। ਉਹ ਚੋਟੀ ’ਤੇ ਚੱਲ ਰਹੀ ਬਾਰਸੀਲੋਨਾ ਤੋਂ ਹੁਣ ਸਿਰਫ 2 ਅੰਕ ਪਿੱਛੇ ਹੈ, ਜਿਸ ਦੇ 28 ਮੈਚਾਂ ਵਿਚੋਂ 61 ਅੰਕ ਹਨ। ਇਕ ਹੋਰ ਮੈਚ ਵਿਚ ਰੀਅਲ ਸੋਇਦਾਦ ਤੇ ਓਸਾਸੁਨਾ ਦਾ ਮੁਕਾਬਲਾ 1-1 ਨਾਲ ਡਰਾਅ ਰਿਹਾ। ਇਸ ਡਰਾਅ ਤੋਂ ਬਾਅਦ ਰੀਅਲ ਸੋਇਦਾਦ 28 ਮੈਚਾਂ ਵਿਚੋਂ 47 ਅੰਕ ਲੈ ਕੇ ਚੌਥੇ ਸਥਾਨ ’ਤੇ ਹੈ ਜਦਕਿ ਓਸਾਸੁਨਾ 28 ਮੈਚਾਂ ਵਿਚੋਂ 35 ਅੰਕਾਂ ਨਾਲ 11ਵੇਂ ਸਥਾਨ ’ਤੇ ਹੈ। ਅੈਥਲੇਟਿਕ ਕਲੱਬ ਤੇ ਅੈਟਲੇਟਿਕੋ ਮੈਡ੍ਰਿਡ ਨੇ ਵੀ 1-1 ਦਾ ਡਰਾਅ ਖੇਡਿਅਾ। ਅੈਟਲੇਟਿਕੋ ਮੈਡ੍ਰਿਡ 28 ਮੈਚਾਂ ਵਿਚੋਂ 46 ਅੰਕ ਲੈ ਕੇ ਛੇਵੇਂ ਸਥਾਨ ’ਤੇ ਹੈ ਜਦਕਿ ਅੈਥਲੇਟਿਕ 28 ਮੈਚਾਂ ਵਿਚੋਂ 38 ਅੰਕ ਲੈ ਕੇ 10ਵੇਂ ਸਥਾਨ ’ਤੇ ਹੈ।


Ranjit

Content Editor Ranjit