ਰਿਆਲ ਮੈਡਰਿਡ ਨੇ ਰਿਆਲ ਬੇਟਿਸ ''ਤੇ 3-2 ਨਾਲ ਜਿੱਤ ਦਰਜ ਕੀਤੀ

Sunday, Sep 27, 2020 - 04:31 PM (IST)

ਰਿਆਲ ਮੈਡਰਿਡ ਨੇ ਰਿਆਲ ਬੇਟਿਸ ''ਤੇ 3-2 ਨਾਲ ਜਿੱਤ ਦਰਜ ਕੀਤੀ

ਬਾਰਸਿਲੋਨਾ (ਭਾਸ਼ਾ) : ਰਿਆਲ ਮੈਡਰਿਡ ਨੇ ਸ਼ਨੀਵਾਰ ਨੂੰ ਸੇਵਿਲੇ ਵਿਚ ਖੇਡੇ ਗਏ ਲਾ ਲੀਗਾ ਫੁੱਟਬਾਲ ਲੀਗ ਮੁਕਾਬਲੇ ਵਿਚ ਰਿਆਲ ਬੇਟਿਸ ਨੂੰ 3-2 ਨਾਲ ਹਰਾ ਦਿੱਤਾ। ਮੈਚ ਦੌਰਾਨ 'ਵੀਡਓ ਅਸਿਸਟੈਂਟ ਰੈਫਰੀ' (ਵੀ.ਏ.ਆਰ.) ਦਾ ਵੀ ਇਸਤੇਮਾਲ ਕੀਤਾ ਗਿਆ। ਵੀ.ਏ.ਆਰ. ਵਿਚ ਇਕ ਹੈਂਡਬਾਲ ਦਾ ਪਤਾ ਲੱਗਾ, ਜਿਸ ਨਾਲ ਸਰਗਿਓ ਰਾਮੋਸ ਨੇ 82ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਤਬਦੀਲ ਕਰ ਦਿੱਤਾ।

ਰਿਆਲ ਬੇਟਿਸ ਦੇ ਡਿਫੈਂਡਰ ਇਮਰਸਨ ਨੂੰ 67ਵੇਂ ਮਿੰਟ ਵਿਚ ਲਾਲ ਕਾਰਡ ਵਿਖਾਇਆ ਗਿਆ, ਜਿਸ ਨਾਲ ਟੀਮ 10 ਖਿਡਾਰੀਆਂ ਨਾਲ ਹੀ ਮੈਦਾਨ 'ਤੇ ਖੇਡ ਰਹੀ ਸੀ। ਰਿਆਲ ਮੈਡਰਿਡ ਲਈ ਫੈਡਰਿਕੋ ਵਾਲਵਰਡੇ ਨੇ 14ਵੇਂ ਮਿੰਟ ਵਿਚ ਗੋਲ ਕੀਤਾ, ਜਦੋਂਕਿ ਇਮਰਸਨ ਦੇ ਆਤਮਘਾਤੀ ਗੋਲ ਨਾਲ ਟੀਮ 2-2 ਦੀ ਬਰਾਬਰੀ 'ਤੇ ਪਹੁੰਚੀ। ਰਿਆਲ ਬੇਟਿਸ ਦੇ ਲਿਸੇ ਏਸਾ ਮਾਂਡੀ ਨੇ 35ਵੇਂ ਅਤੇ ਵਿਲੀਅਮ ਕਾਰਵਾਲਹੋ ਨੇ 37ਵੇਂ ਮਿੰਟ ਵਿਚ ਗੋਲ ਕੀਤਾ ।


author

cherry

Content Editor

Related News