ਬੀਮਾਰ ਮਾਂ ਦੀ ਦੇਖਭਾਲ ਕਰਨ ਲਈ ਸਕਾਟਲੈਂਡ ਨਹੀਂ ਜਾ ਸਕਣ ਤੋਂ ਨਿਰਾਸ਼ ਹਾਂ : ਰੀਅਲ ਕਸ਼ਮੀਰ ਕੋਚ

2020-04-05T18:08:49.147

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿਚ ਲੱਗੇ ਲਾਕਡਾਊਨ ਦੀ ਵਜ੍ਹਾ ਤੋਂ ਆਈ-ਲੀਗ ਟੀਮ ਰੀਅਲ ਕਸ਼ਮੀਰ ਦੇ ਕੋਚ ਡੇਵਿਡ ਰਾਬਰਟਸਨ ਆਪਣੀ ਬੀਮਾਰ ਮਾਂ ਦੀ ਦੇਖਭਾਲ ਕਰਨ ਲਈ ਸਕਾਟਲੈਂਡ ਨਹੀਂ ਪਹੁੰਚਣ ਕਾਰਨ ਨਿਰਾਸ਼ ਹਨ। ਰਾਬਰਟਸਨ ਟੀਮ ਦੇ ਦੂਜੇ ਖਿਡਾਰੀਆਂਦੇ ਨਾਲ ਸ਼੍ਰੀਨਗਰ ਵਿਚ ਫਸੇ ਹਨ ਅਤੇ ਉੱਥੋਂ ਚਾਰਟਡ ਪਲੇਨ ਦੀ ਸੁਵਿਧਾ ਨਹੀਂ ਹੋਣ ਕਾਰਨ ਉਸ ਦੀ ਉਡੀਕ ਵੱਧਦੀ ਜਾ ਰਹੀ ਹੈ। ਉਸ ਦੀ ਮਾਂ ਕੈਂਸਰ ਪੀੜਤ ਹੈ, ਜਿਸ ਨੂੰ ਕੀਮੋਥੈਰੇਪੀ ਦਾ ਸਹਾਰਾ ਲੈਣਾ ਹੁੰਦਾ ਹੈ। ਉਹ ਮਾਂ ਦੀ ਬੀਮਾਰੀ ਨੂੰ ਲੈ ਕੇ ਕਾਫੀ ਚਿੰਤਤ ਹਨ।  ਟੀਮ ਦੇ ਸਹਿ ਮਾਲਕ ਸੰਦੀਪ ਚੱਟੂ ਸਰਕਾਰ ਅਤੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ, ਜਿਸ ਨਾਲ ਇਸ ਦਾ ਕੋਈ ਹਲ ਨਿਕਲ ਸਕੇ। ਰਾਬਰਟਸਨ, ਉਸਦੀ ਪਤਨੀ ਕਿਮ ਅਤੇ  ਬੇਟਾ ਮਸਾਨ ਸ਼੍ਰੀਨਗਰ ਵਿਚ ਚੁੱਟੂ ਦੇ ਹੋਟਲ ਵਿਚ ਫਸੇ ਹੋਏ ਹਨ। ਲਾਕਡਾਊਨ ਕਾਰਨ ਸਾਰੇ ਘਰੇਲੂ ਅਤੇ ਕੌਮਾਂਤਰੀ ਫਲਾਈਟਾਂ ’ਤੇ ਰੋਕ ਲਗਾ ਦਿੱਤੀ ਗਈ ਹੈ। 

ਚੱਟੂ ਨੇ ਪੀ. ਟੀ. ਆਈ. ਨੂੰ ਕਿਹਾ, ‘‘ਅਸੀਂ ਉਸ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਬ੍ਰਿਟੇਨ ਦੀ ਸਰਕਾਰ ਦਿੱਲੀ , ਮੁੰਬਈ ਅਤੇ ਚੇਨਈ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਚਾਰਟਡ ਪਲੇਨ ਦੀ ਸੁਵਿਧਾ ਮੁਹੱਈਆ ਨਹੀਂ ਕਰਾ ਰਹੀ ਹੈ। ਸ਼੍ਰੀਨਗਰ ਤੋਂ ਅਜੇ ਕੋਈ ਪਲੇਨ ਨਹੀਂ ਹੈ ੱਤੇ ਸਭ ਤੋਂ ਵੱਡੀ ਸਮੱਸਿਆ ਉਸ ਨੂੰ ਦਿੱਲੀ ਲੈ ਜਾਣ ਦੀ ਹੈ। ਇੱਥੇ ਤਕ ਕਿ ਸੜਕ ਰਸਤੇ ਤੋਂ ਵੀ ਇਹ ਕਾਫੀ ਮੁਸ਼ਕਿਲ ਹੈ। ਉਸ ਨੂੰ ਪੰਜਾਬ ਹਰਿਆਣਾ ਤੋਂ ਗੁਜ਼ਰਨਾ ਪਵੇਗਾ ਅਤੇ ਸਾਰੇ ਸੂਬਿਆਂ ਨੇ ਫਿਲਹਾਲ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਪਰ ਅਜੇ ਤਕ ਦੇ ਲਈ ਸਿਰਫ ਉਮੀਦ ਕਰ ਸਕਦੇ ਹਾਂ।


Ranjit

Content Editor

Related News