ਰੀਅਲ ਕਸ਼ਮੀਰ ਨੇ ਆਈਜ਼ੋਲ ਐੱਫ. ਸੀ. ਨੂੰ ਹਰਾਇਆ
Thursday, Dec 06, 2018 - 02:42 AM (IST)

ਸ਼੍ਰੀਨਗਰ— ਫੁੱਟਬਾਲ ਕਰੀਅਰ 'ਚ ਆਪਣੀ ਸ਼ੁਰੂਆਤ ਕਰ ਰਹੇ ਰੀਅਲ ਕਸ਼ਮੀਰ ਐੱਫ. ਸੀ. ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ 'ਚ ਸਾਬਕਾ ਚੈਂਪੀਅਨ ਆਈਜ਼ੋਲ ਐੱਫ. ਸੀ. ਨੂੰ 1-0 ਨਾਲ ਹਰਾਇਆ। ਆਈਵਰੀ ਕੋਸਟ ਦੇ ਮਿਡਫੀਲਡਰ ਬੇਜੀ ਅਮਾਰਡ ਨੇ 30ਵੇਂ ਮਿੰਟ ਵਿਚ ਮੈਚ ਦਾ ਇਕੋ-ਇਕ ਗੋਲ ਕਰ ਕੇ ਮੇਜ਼ਬਾਨ ਟੀਮ ਨੂੰ ਸੈਸ਼ਨ ਦੀ ਤੀਸਰੀ ਜਿੱਤ ਦੁਆਈ।
ਟੀਮ ਇਸ ਜਿੱਤ ਦੀ ਬਦੌਲਤ 6 ਮੈਚਾਂ ਵਿਚ 10 ਅੰਕਾਂ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਆਈ-ਲੀਗ ਦੇ ਮੌਜੂਦਾ ਸੈਸ਼ਨ ਵਿਚ ਬੇਜੀ ਦਾ ਇਹ ਦੂਸਰਾ ਗੋਲ ਹੈ। ਆਈਜ਼ੋਲ ਐੱਫ. ਸੀ. ਦੀ ਟੀਮ 7 ਮੈਚਾਂ ਵਿਚ 5 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ।