ਰੈੱਡਫੋਰਡ ਨੂੰ ਦਿਖਾਵਾਂਗਾ ਕੁਸ਼ਤੀ ਦਾ ਅਸਲੀ ''ਸੰਗਰਾਮ'' : ਸੰਗਰਾਮ ਸਿੰਘ

09/15/2017 5:27:43 AM

ਨਵੀਂ ਦਿੱਲੀ— ਭਾਰਤ ਦੇ ਪ੍ਰੋ ਰੈਸਲਰ ਤੇ ਦੋ ਵਾਰ ਦੇ ਕਾਮਨਵੈਲਥ ਹੈਵੀਵੇਟ ਚੈਂਪੀਅਨ ਸੰਗਰਾਮ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਦੇ ਚੈਂਪੀਅਨ ਕੇਵਿਨ ਰੈੱਡਫੋਰਡ ਵਿਰੁੱਧ ਹੋਣ ਵਾਲੀ ਪਹਿਲੀ ਕੇ. ਡੀ. ਜਾਧਵ ਮੈਮੋਰੀਅਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਉਹ ਉਸ ਨੂੰ ਕੁਸ਼ਤੀ ਦਾ ਅਸਲੀ ਸੰਗਰਾਮ ਦਿਖਾਏਗਾ। ਦੇਸ਼ ਦੇ ਪਹਿਲੇ ਨਿੱਜੀ ਓਲੰਪਿਕ ਤਮਗਾ ਜੇਤੂ ਕੇ. ਡੀ. ਜਾਧਵ ਦੀ ਯਾਦ ਵਿਚ ਸੰਗਰਾਮ ਸਿੰਘ ਫਾਊਂਡੇਸ਼ਨ ਵਲੋਂ ਆਯੋਜਿਤ ਹੋ ਰਹੀ ਪਹਿਲੀ ਕੇ. ਡੀ. ਜਾਧਵ ਮੈਮੋਰੀਅਲ ਕੁਸ਼ਤੀ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਤਾਲਕਟੋਰਾ ਸਟੇਡੀਅਮ ਵਿਚ ਹੋਵੇਗੀ ਤੇ ਇਸ ਵਿਚ ਕੁਲ 10 ਪਹਿਲਵਾਨ ਹਿੱਸਾ ਲੈਣਗੇ। ਚੈਂਪੀਅਨਸ਼ਿਪ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਸੰਗਰਾਮ ਤੇ ਰੈੱਡਫੋਰਡ ਦਾ ਮੁਕਾਬਲਾ ਹੋਵੇਗਾ। ਸੰਗਰਾਮ ਇਸ ਤੋਂ ਪਹਿਲਾਂ ਗ੍ਰੀਕੋ ਰੋਮਨ ਮੁਕਾਬਲੇ ਵਿਚ ਹਿੱਸਾ ਲੈਂਦਾ ਰਿਹਾ ਹੈ ਪਰ ਇਸ ਵਾਰ ਉਹ 84 ਕਿ. ਗ੍ਰਾ. ਦੇ ਫ੍ਰੀ ਸਟਾਈਲ ਵਰਗ ਵਿਚ ਉਤਰੇਗਾ। ਚੈਂਪੀਅਨਸ਼ਿਪ ਵਿਚ ਕੁਲ ਪੰਜ ਮੁਕਾਬਲੇ ਖੇਡੇ ਜਾਣਗੇ, ਜਿਨ੍ਹਾਂ ਵਿਚੋਂ ਇਕ ਮੁਕਾਬਲਾ ਮਹਿਲਾ ਪਹਿਲਵਾਨਾਂ ਦਾ ਵੀ ਹੋਵੇਗਾ।
ਸੰਗਰਾਮ ਨੇ ਮੁਕਾਬਲੇ ਦੀ ਪੂਰਬਲੀ ਸ਼ਾਮ 'ਤੇ ਇੱਥੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਮੁਕਾਬਲੇ ਲਈ ਮੈਂ ਆਪਣਾ ਅੱਠ ਕਿਲੋ ਭਾਰ ਘਟਾਇਆ ਹੈ। ਇਸ ਚੈਂਪੀਅਨਸ਼ਿਪ ਵਿਚ ਅਸੀਂ ਭਾਰਤ ਵਿਚ ਕੁਸ਼ਤੀ ਦੀ ਤਸਵੀਰ ਬਦਲਣੀ ਹੈ। ਮੈਂ ਰੈੱਡਫੋਰਡ ਦੇ ਮੁਕਾਬਲਿਆਂ ਦੀਆਂ ਕਈ ਵੀਡੀਓਜ਼ ਦੇਖੀਆਂ ਹਨ ਤੇ ਇਸ  ਮੁਕਾਬਲੇ ਵਿਚ ਮੈਂ ਉਸ ਨੂੰ ਕੁਸ਼ਤੀ ਦਾ ਅਸਲੀ ਸੰਗਰਾਮ ਦਿਖਾਵਾਂਗੇ।
ਦੋ ਵਾਰ ਦੇ ਕਾਮਨਵੈਲਥ ਹੈਵੀਵੇਟ ਚੈਂਪੀਅਨਸ਼ਿਪ ਸੰਗਰਾਮ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਦੋਵਾਂ ਦੀ ਤਾਕਤ ਬਰਾਬਰ ਹੈ। ਮੇਰੀ ਕੋਲ ਤਾਕਤ, ਸਪੀਡ ਤੇ ਸਟੈਮਿਨਾ ਹੈ ਤੇ ਇਹ ਹੀ ਰੈੱਡਫੋਰਡ ਦੀ ਵੀ ਤਾਕਤ ਹੈ। ਇਸ ਨਾਲ ਮੁਕਾਬਲਾ ਕਾਫੀ ਸਖਤ ਹੋਣ ਵਾਲਾ ਹੈ ਪਰ ਮੈਂ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਰਿੰਗ ਵਿਚ ਉਤਰਾਂਗਾ, ਇਸ ਲਈ ਮੇਰੇ 'ਤੇ ਥੋੜ੍ਹਾ ਵਾਧੂ ਦਬਾਅ ਹੋਵੇਗਾ।


Related News