ਮਾਨਸਿਕ ਟ੍ਰੇਨਿੰਗ ਦੀ ਵਜ੍ਹਾ ਨਾਲ ਟਾਪ-10 ''ਚ ਪਹੁੰਚੀ ਸੀ : ਦੀਪਿਕਾ

05/30/2020 6:55:22 PM

ਮੁੰਬਈ : ਪ੍ਰੋਫੈਸ਼ਨਲ ਮਹਿਲਾ ਸਕੁਐਸ਼ ਰੈਂਕਿੰਗ ਵਿਚ ਭਾਰਤ ਵੱਲੋਂ ਸਭ ਤੋਂ ਪਹਿਲਾਂ ਟਾਪ-10 ਵਿਚ ਜਗ੍ਹਾ ਬਣਾਉਣ ਵਾਲੀ ਦੀਪਿਕਾ ਪੱਲੀਕਲ ਕਾਰਤਿਕ ਦਾ ਮੰਨਣਾ ਹੈ ਕਿ ਸਿਰਫ ਅਭਿਆਸ ਨਾਲ ਹੀ ਨਹੀਂ ਸਗੋਂ ਮਾਨਸਿਕ ਹੁਨਰ ਟ੍ਰੇਨਿੰਗ ਦੀ ਵਜ੍ਹਾ ਨਾਲ ਉਸ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਸੀ।

ਦੀਪਿਕਾ ਨੇ ਇਕ ਪ੍ਰੋਗਰਾਮ ਵਿਚ ਕਿਹਾ, ''ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਬਹੁਤ ਜਲਦੀ 20ਵੀਂ ਰੈਂਕਿੰਗ 'ਤੇ ਪਹੁੰਚ ਗਈ ਸੀ ਅਤੇ ਲੰਬੇ ਸਮੇੰ ਤਕ ਉਸੇ ਰੈਂਕਿੰਗ 'ਤੇ ਲਟਕੀ ਰਹੀ ਸੀ। ਤਦ ਤਕ ਮਾਨਸਿਕ ਕੋਚ ਦੇ  ਬਾਰੇ ਵਿਚ ਨਹੀਂ ਸੋਚਿਆ ਸੀ ਪਰ ਵਿਸ਼ਵ ਵਿਚ ਟਾਪ-10 ਵਿਚ ਪਹੁੰਚਣ ਲਈ ਤੁਹਾਨੂੰ ਬਹੁਤ ਕੁਝ ਅਲੱਗ ਕਰਨਾ ਹੁੰਦਾ ਹੈ। ਸਿਰਫ ਟ੍ਰੈਕਸ 'ਤੇ ਦੌੜ, ਫਿੱਟਨੈਸ ਪ੍ਰੋਗਰਾਮਾਂ ਦੀ ਪਾਲਣਾ ਕਰਨਾ ਜਾਂ ਸਕੁਐਸ਼ ਖੇਡਣਾ ਸਭ ਕੁਝ ਨਹੀਂ ਹੈ। ਮੈਨੂੰ ਲਗਦਾ ਹੈ ਕਿ ਆਪਣੀ ਖੇਡ ਵਿਚ ਬਾਹਰ ਦੇ ਬਹੁਤ ਸਾਰੇ ਪਹਿਲੂਆਂ ਨੂੰ ਲਾਗੂ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਮੇਰੇ 20 ਤੋਂ 10ਵੀਂ ਰੈਂਕਿੰਗ 'ਤੇ ਪਹੁੰਚਣ ਦਾ ਕਾਰਨ ਯਕੀਨੀ ਤੌਰ 'ਤੇ ਮਾਨਸਿਕ ਹੁਨਰ ਹੈ ਜੋ ਮੈਂ ਕੀਤਾ ਸੀ। ਦੀਪਿਕਾ ਨੇ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੇ ਕਦੇ ਮਾਨਸਿਕ ਟ੍ਰੇਨਿੰਗ ਦੇ ਬਾਰੇ ਵਿਚ ਨਹੀਂ ਸੋਚਿਆ ਹੈ ਕਿਉਂਕਿ ਮੈਨੂੰ ਲਗਦਾ ਹੈ ਕਿ ਭਾਰਤ ਵਿਚ ਇਹ ਕੋਈ ਵੱਡਾ ਮੁੱਦਾ ਨਹੀਂ ਹੈ। ਮੈਨੂੰ ਲਗਦਾ ਹੈ ਕਿ ਜਦੋਂ ਤੁਸੀਂ ਬਹੁਤ ਘੱਟ ਉਮਰ ਵਿਚ ਆਪਣੇ ਦਿਮਾਗ ਨੂੰ ਟ੍ਰੇਨਿੰਗ ਕਰਦੇ ਹਨ ਤਾਂ ਤੁਹਾਨੂੰ ਬਹੁਤ ਘੱਟ ਉਮਰ ਵਿਚ ਹੀ ਉਸ ਦਾ ਨਤੀਜਾ ਵੀ ਮਿਲਦਾ ਹੈ।


Ranjit

Content Editor

Related News