ਆਰ. ਸੀ. ਬੀ. ਦੀ ਸੁਪਰ ਫੈਨ ਹੋਈ ਪ੍ਰੇਸ਼ਾਨ, ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

Wednesday, May 08, 2019 - 03:16 AM (IST)

ਆਰ. ਸੀ. ਬੀ. ਦੀ ਸੁਪਰ ਫੈਨ ਹੋਈ ਪ੍ਰੇਸ਼ਾਨ, ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

ਜਲੰਧਰ - ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਵਿਚਾਲੇ ਬੀਤੇ ਦਿਨੀਂ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਮੈਚ ਦੌਰਾਨ ਚਰਚਾ 'ਚ ਆਈ ਆਰ. ਸੀ. ਬੀ. ਦੀ ਸਭ ਤੋਂ ਵੱਡੀ ਫੈਨ ਦੀਪਿਕਾ ਘੋਸ਼ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। ਦਰਅਸਲ ਬੈਂਗਲੁਰੂ ਦੀ ਜਿੱਤ ਤੋਂ ਬਾਅਦ ਕ੍ਰਾਪ ਟਾਪ ਪਹਿਨੇ ਦੀਪਿਕਾ ਦੀ ਨੱਚਦਿਆਂ ਦੀ ਵੀਡੀਓ ਟੀ. ਵੀ. ਸਕ੍ਰੀਨ 'ਤੇ ਪਲੇਅ ਹੋਈ ਸੀ। ਇਸ ਤੋਂ ਬਾਅਦ  ਉਹ ਇੰਟਰਨੈੱਟ ਸੰਸੈਸ਼ਨ ਬਣ ਗਈ। ਸੋਸ਼ਲ ਮੀਡੀਆ 'ਤੇ ਉਸ ਦੇ ਨਾਂ ਨਾਲ ਕਈ ਆਈ. ਡੀਜ਼ ਬਣ ਗਈਆਂ ਹਨ। 

PunjabKesariPunjabKesari
ਫੈਨਜ਼ ਦੇ ਇਸ ਉਤਸ਼ਾਹ ਕਾਰਨ ਦੀਪਿਕਾ ਵੀ ਪ੍ਰੇਸ਼ਾਨ ਹੋ ਗਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਲਿਖਿਆ,'' ਇਹ ਮੇਰਾ ਅਸਲੀ ਅਕਾਊਂਟ ਹੈ। ਮੇਰੇ ਨਾਂ ਨਾਲ ਕਈ ਫੇਕ ਅਕਾਊਂਟ ਬਣੇ ਹਨ, ਉਨ੍ਹਾਂ ਨੂੰ ਫਾਲੋਅ ਨਾ ਕਰੋ।''

PunjabKesariPunjabKesari
ਉਥੇ ਹੀ ਪੋਸਟ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, '' ਜਲਦੀ ਹੀ ਪੋਸਟ ਪਬਲਿਸ਼ ਕਰਾਂਗੀ ਪਰ ਇਸ ਵਿਚਾਲੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਸਾਰੇ ਦੋਸਤ ਤੇ ਪਰਿਵਾਰ ਦੇ ਮੈਂਬਰ ਇਸ ਨਾਲ ਪ੍ਰਭਾਵਿਤ  ਹੋਣ।'' ਦੀਪਿਕਾ ਵੱਲੋਂ ਪਾਈ ਗਈ ਇਸ ਫੋਟੋ ਨੂੰ ਵੀ ਕਰੀਬ 80 ਹਜ਼ਾਰ ਫੈਨਜ਼ ਨੇ ਲਾਈਕ ਕੀਤਾ ਸੀ। ਖਾਸ ਗੱਲ ਇਹ ਰਹੀ ਕਿ ਉਸ ਮੈਚ ਤੋਂ ਪਹਿਲਾਂ ਦੀਪਿਕਾ ਦੇ ਇੰਸਟਾਗ੍ਰਾਮ 'ਤੇ 30 ਹਜ਼ਾਰ ਫਾਲੋਅਰਜ਼ ਸਨ, ਜਿਹੜੇ ਸਿਰਫ 3 ਦਿਨਾਂ 'ਚ 2.76 ਦੇ ਪਾਰ ਹੋ ਗਏ ਹਨ। ਉਸ ਨੂੰ ਰਾਤੋ-ਰਾਤ ਸੁਪਰ ਸਟਾਰ ਬਣਿਆ ਮੰਨਿਆ ਜਾ ਰਿਹਾ ਹੈ।

PunjabKesari


author

Gurdeep Singh

Content Editor

Related News