RCB ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਭੈਣ ਦਾ ਦਿਹਾਂਤ, IPL ਛੱਡ ਪਰਤੇ ਘਰ

Sunday, Apr 10, 2022 - 01:32 PM (IST)

RCB ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਭੈਣ ਦਾ ਦਿਹਾਂਤ, IPL ਛੱਡ ਪਰਤੇ ਘਰ

ਪੁਣੇ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਆਪਣੇ ਪਰਿਵਾਰ ਦੇ ਇਕ ਮੈਂਬਰ ਦੇ ਦਿਹਾਂਤ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 'ਬਾਇਓ-ਬਬਲ' ਛੱਡ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਮੈਚ ਦੇ ਬਾਅਦ ਆਪਣੀ ਭੈਣ ਦੇ ਦਿਹਾਂਤ ਦੀ ਖ਼ਬਰ ਸੁਣਨ ਦੇ ਬਾਅਦ ਹਰਸ਼ਲ ਪਟੇਲ ਬਾਇਓ-ਬਬਲ ਤੋਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ : IPL 2022 : ਅੱਜ ਦਿੱਲੀ ਦਾ ਸਾਹਮਣਾ ਕੋਲਕਾਤਾ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ-11 'ਤੇ ਇਕ ਝਾਤ

ਪਿਛਲੇ ਦੋ ਸੈਸ਼ਨ ਤੋਂ ਹਰਸ਼ਲ ਆਰ. ਸੀ. ਬੀ. ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੇ ਮੁੰਬਈ ਇੰਡੀਅਨਜ਼ 'ਤੇ ਟੀਮ ਦੀ 7 ਵਿਕਟਾਂ ਨਾਲ ਜਿੱਤ 'ਚ ਦੋ ਵਿਕਟ ਝਟਕਾਏ ਸਨ। ਆਈ. ਪੀ. ਐੱਲ. ਦੇ ਸੂਤਰ ਨੇ ਕਿਹਾ, 'ਬਦਕਿਸਮਤੀ ਨਾਲ, ਹਰਸ਼ਲ ਨੂੰ ਆਪਣੀ ਭੈਣ ਦੇ ਦਿਹਾਂਤ ਕਾਰਨ ਬਾਇਓ-ਬਬਲ ਛੱਡਣਾ ਪਿਆ। ਉਨ੍ਹਾਂ ਨੇ ਪੁਣੇ ਤੋਂ ਮੁੰਬਈ ਲਈ ਟੀਮ ਬੱਸ ਨਹੀਂ ਲਈ।'

ਇਹ ਵੀ ਪੜ੍ਹੋ : RCB v MI : ਕੋਹਲੀ ਨੂੰ ਮਿਲਣ ਮੈਦਾਨ 'ਚ ਪਹੁੰਚਿਆ ਪ੍ਰਸ਼ੰਸਕ, ਰੋਕਣਾ ਪਿਆ ਮੈਚ

ਉਨ੍ਹਾਂ ਕਿਹਾ, 'ਉਹ 12 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਅਗਲੇ ਮੈਚ ਤੋਂ ਬਾਇਓ-ਬਬਲ ਨਾਲ ਜੁੜਨਗੇ।' ਪਿਛਲੇ ਸਾਲ ਡੈਬਿਊ ਦੇ ਬਾਅਦ ਤੋਂ 31 ਸਾਲਾ ਹਰਸ਼ਲ ਨੇ 8 ਟੀ-20 ਕੌਮਾਂਤਰੀ ਮੈਚ ਖੇਡੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News