RCA ਨੇ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਹਟਾਈਆਂ
Monday, Feb 18, 2019 - 11:44 PM (IST)

ਜੈਪੁਰ— ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ 'ਚ ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਨੇ ਇੱਥੇ ਆਪਣੀ ਲੋਬੀ 'ਚ ਲੱਗੀਆਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਹਨ। ਆਰ. ਸੀ. ਏ. ਨੇ ਇਹ ਕਦਮ ਪੁਲਵਾਮਾ 'ਚ ਭਾਰਤੀ ਜਵਾਨਾਂ 'ਤੇ ਹਮਲੇ ਦੇ ਵਿਰੋਧ 'ਚ ਚੁੱਕਿਆ ਹੈ ਜਿਸ 'ਚ 40 ਜਵਾਨ ਸ਼ਹੀਦ ਹੋ ਗਏ। ਆਰ. ਸੀ. ਏ. ਦੇ ਪ੍ਰਧਾਨ ਮੁਹੰਮਦ ਇਕਬਾਲ ਨੇ ਕਿਹਾ ਕਿ ਬੀ. ਸੀ. ਸੀ. ਆਈ., ਆਰ. ਸੀ. ਏ. ਤੇ ਹੋਰ ਐਸੋਸ਼ੀਏਸ਼ਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਨ। ਵਿਰੋਧ ਦੇ ਰੂਪ 'ਚ ਅਸੀਂ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਹਨ। ਇਸ ਦੇ ਨਾਲ ਹੀ ਆਰ. ਸੀ. ਏ. ਨੇ ਇਮਰਾਨ ਖਾਨ ਤੇ ਵਸੀਮ ਅਕਰਮ ਵਰਗੇ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਕੇ ਸਟੋਰ ਰੂਮ 'ਚ ਰੱਖ ਦਿੱਤੀਆਂ ਹਨ।