ਜਡੇਜਾ ਦੇ ਵਿਕਟਾਂ ਦਾ ਸੈਂਕੜਾ ਪੂਰਾ, ਜੈਪੁਰ ''ਚ ਮੈਚ ਖੇਡਣ ''ਤੇ ਖੋਲਿਆ ਦਿਲ ਦਾ ਰਾਜ਼
Friday, Apr 12, 2019 - 09:36 AM (IST)

ਸਪੋਰਟਸ ਡੈਸਕ— ਜੈਪੁਰ ਦੇ ਮੈਦਾਨ 'ਤੇ ਰਾਜਸਥਾਨ ਰਾਇਲਸ ਦੇ ਖਿਲਾਫ ਖੇਡਿਆ ਗਿਆ ਮੈਚ ਚੇਨਈ ਦੇ ਆਲਰਾਊਂਡਰ ਕ੍ਰਿਕਟਰ ਰਵਿੰਦਰ ਜਡੇਜਾ ਦੇ ਲਈ ਯਾਦਗਾਰ ਬਣ ਗਿਆ। ਆਪਣਾ 161ਵਾਂ ਮੈਚ ਖੇਡ ਰਹੇ ਜਡੇਜਾ ਨੇ ਵਿਕਟਾਂ ਦਾ ਸੈਂਕੜਾ ਲਗਾ ਦਿੱਤਾ ਹੈ। ਭਾਵ ਉਹ 100 ਆਈ.ਪੀ.ਐੱਲ. ਵਿਕਟ ਪੂਰੇ ਕਰ ਚੁੱਕੇ ਹਨ। ਵਿਕਟਾਂ ਦਾ ਸੈਂਕੜਾ ਲਗਾਉਣ ਦੇ ਬਾਅਦ ਜਡੇਜਾ ਬਹੁਤ ਖੁਸ਼ ਹੋਏ।
ਉਨ੍ਹਾਂ ਨੇ ਪਹਿਲੀ ਪਾਰੀ ਖਤਮ ਹੋਣ ਦੇ ਬਾਅਦ ਇੰਟਰਵਿਊ 'ਚ ਕਿਹਾ ਕਿ ਮੈਨੂੰ ਆਪਣੇ ਸਾਰੇ ਨੰਬਰਾਂ (100 ਆਈ.ਪੀ.ਐੱਲ. ਵਿਕਟਾਂ) ਤੋਂ ਬਹੁਤ ਖੁਸ਼ੀ ਹੈ, ਜਿਸ ਤਰ੍ਹਾਂ ਦੀ ਮੈਂ ਗੇਂਦਬਾਜ਼ੀ ਕੀਤੀ ਉਸ ਤੋਂ ਖੁਸ਼ੀ ਹੈ। ਭਾਵੇਂ ਵਨ ਡੇ ਹੋਵੇ ਜਾਂ ਟੈਸਟ ਕੁਲ ਮਿਲਾ ਕੇ ਮੈਂ ਆਪਣੇ ਖੇਡ ਦਾ ਆਨੰਦ ਮਾਣਿਆ ਹੈ। ਜਡੇਜਾ ਨੇ ਇਸ ਦੌਰਾਨ ਆਪਣੇ ਦਿਲ ਦਾ ਰਾਜ਼ ਖੋਲਦੇ ਹੋਏ ਕਿਹਾ ਕਿ ਮੈਂ ਰਾਜਸਥਾਨ ਵੱਲੋਂ ਆਈ.ਪੀ.ਐੱਲ. ਖੇਡਣਾ ਸ਼ੁਰੂ ਕੀਤਾ। ਇਸ ਲਈ ਹਮੇਸ਼ਾ ਤੋਂ ਇਸ ਭੀੜ ਦੇ ਸਾਹਮਣੇ ਖੇਡਣਾ ਚਾਹੁੰਦਾ ਸੀ। ਜਦੋਂ ਮੈਂ ਰਾਜਸਥਾਨ ਲਈ ਖੇਡ ਰਿਹਾ ਸੀ ਤਾਂ ਸਾਨੂੰ ਦਰਸ਼ਕਾਂ ਦਾ ਸ਼ਾਨਦਾਰ ਸਮਰਥਨ ਮਿਲਦਾ ਸੀ। ਅਸੀਂ ਇਕ ਟੀਮ ਦੇ ਤੌਰ 'ਤੇ ਆਨੰਦ ਮਾਣਿਆ ਹੈ। ਉਮੀਦ ਹੈ ਕਿ ਅਸੀਂ ਆਪਣੀ ਲੈਅ ਬਰਕਾਰ ਰੱਖਾਂਗੇ। ਮੈਂ ਵਿਕਟਾਂ ਦੀ ਭਾਲ 'ਚ ਸੀ।