ਜਡੇਜਾ ਨੇ ਸੁੱਟੀ ਅਜਿਹੀ ਗੇਂਦ, ਬੱਲੇਬਾਜ਼, ਦਰਸ਼ਕ ਤਾਂ ਛੱਡੋ ਖੁਦ ਵੀ ਨਹੀਂ ਰੋਕ ਸਕਿਆ ਹਾਸਾ (Video)

10/05/2019 6:00:14 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਆਪਣੀ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਹੀ ਨਹੀਂ ਦਨੀਆ ਦੇ ਗਿਣੇ ਚੁਣੇ ਸ਼ਾਨਦਾਰ ਫੀਲਡਰਾਂ ਵਿਚ ਵੀ ਉਸਦਾ ਨਾਂ ਆਉਂਦਾ ਹੈ। ਜਦੋਂ ਵੀ ਟੀਮ ਨੂੰ ਜ਼ਰੂਰਤ ਹੁੰਦੀ ਹੈ ਉਹ ਟੀਮ ਦੇ ਹਮੇਸ਼ਾ ਕੰਮ ਆਉਂਦੇ ਹਨ। ਜ਼ਰੂਰਤ ਪੈਣ 'ਤੇ ਉਹ ਤੂਫਾਨੀ ਬੱਲੇਬਾਜ਼ੀ ਕਰਨ 'ਚ ਵੀ ਮਾਹਰ ਹਨ। ਇਹ ਦਾ ਉਦਾਹਰਣ ਅਸੀਂ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਦੇਖ ਚੁੱਕੇ ਹਾਂ ਜਦੋਂ ਟੀਮ ਇੰਡੀਆ ਦੇ ਮੁੱਖ ਬੱਲੇਬਾਜ਼ ਪਵੇਲੀਅਨ ਪਰਤ ਚੁੱਕੇ ਸੀ ਤਾਂ ਜਡੇਜਾ ਧੋਨੀ ਨਾਲ ਮਿਲ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ। ਜਡੇਜਾ ਦੀ ਸਿੱਧੀ ਅਤੇ ਸਟੀਕ ਲਾਈਨ 'ਤੇ ਗੇਂਦ ਸੁੱਟਦੇ ਹਨ, ਜਿਸ ਨੂੰ ਸਮਝਣ ਵਿਚ ਬੱਲੇਬਾਜ਼ ਗਲਤੀ ਕਰ ਜਾਂਦਾ ਹੈ ਪਰ ਉੱਥੇ ਹੀ ਗੇਂਦਬਾਜ਼ ਜੇਕਰ ਹੁਣ ਤਕ ਦੀ ਸਭ ਤੋਂ ਖਰਾਬ ਗੇਂਦ ਸੁੱਟੇ ਤਾਂ ਤੁਸੀਂ ਕੀ ਕਹੋਗੇ। ਅਜਿਹਾ ਹੀ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਟੈਸਟ ਮੁਕਾਬਲੇ ਦੌਰਾਨ ਹੋਇਆ।

 

ਗੇਂਦਬਾਜ਼ ਤੋਂ ਕਦੇ-ਕਦੇ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਕਿ ਦਰਸ਼ਕ ਅਤੇ ਬੱਲੇਬਾਜ਼ ਤੋਂ ਇਲਾਵਾ ਗੇਂਦਬਾਜ਼ ਖੁਦ ਵੀ ਹੱਸਣ ਲੱਗ ਜਾਂਦਾ ਹੈ। ਇਕ ਅਜਿਹਾ ਹੀ ਨਜ਼ਾਰਾ ਭਾਰਤ ਖਿਲਾਫ ਦੱਖਣੀ ਅਫਰੀਕਾ ਦੀ ਪਾਰੀ ਵਿਚ ਦੇਖਣ ਨੂੰ ਮਿਲਿਆ ਜਦੋਂ ਗੇਂਦਬਾਜ਼ੀ ਕਰ ਰਹੇ ਰਵਿੰਦਰ ਜਡੇਜਾ ਦੇ ਹੱਥੋਂ ਗੇਂਦ ਛੁੱਟ ਗਈ ਅਤੇ ਗੇਂਦ ਟੱਪੇ ਖਾਂਦੀ ਬੱਲੇਬਾਜ਼ ਤਕ ਪਹੁੰਚ ਗਈ। ਉਸ ਸਮੇਂ ਦੱਖਣੀ ਅਫਰੀਕਾ ਟੀਮ ਦੇ ਕਪਤਾਨ ਡੂ ਪਲੇਸਿਸ ਬੱਲੇਬਾਜ਼ੀ ਕਰ ਰਹੇ ਸਨ। ਡੂ ਪਲੇਸਿਸ ਨੇ ਸ਼ਾਟ ਖੇਡਣ ਦੀ ਕੋਸ਼ਿਸ ਕੀਤੀ ਅਤੇ ਫਿਰ ਹੱਸਣ ਲੱਗ ਗਏ। ਇਹ ਦੇਖ ਕੇ ਖੁਦ ਰਵਿੰਦਰ ਡਡੇਜਾ ਹੀ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਅੰਪਾਇਰ ਨੇ ਇਸ ਨੂੰ ਨੋ ਬਾਲ ਕਰਾਰ ਦੇ ਦਿੱਤਾ।

 

View this post on Instagram

2016-2019 😂

A post shared by cricket.heaven.2 (@cricket.heaven.2) on

ਇਸ ਤੋਂ ਪਹਿਲਾਂ ਜਡੇਜਾ ਸਾਲ 2016 ਵਿਚ ਵੀ ਅਜਿਹੀ ਗੇਂਦ ਕਰ ਚੁੱਕੇ ਹਨ। ਤਦ ਵੀ ਅੰਪਾਇਰ ਨੇ ਇਸ ਨੂੰ ਨੋ ਬਾਲ ਕਰਾਰ ਦਿੱਤਾ ਸੀ। ਇਨ੍ਹਾਂ ਦੋਵਾਂ ਗੇਂਦਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


Related News