ਰਵੀ ਸ਼ਾਸਤਰੀ ਨੇ ਕੀਤੀ ਦੱਖਣੀ ਅਫ਼ਰੀਕਾ ਦੇ ਇਸ ਬੱਲੇਬਾਜ਼ ਦੀ ਸ਼ਲਾਘਾ, ਕਿਹਾ- ਇਹ ਮਹਾਨ ਖਿਡਾਰੀ ਬਣੇਗਾ
Saturday, Jan 15, 2022 - 04:20 PM (IST)
ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕੀਗਨ ਪੀਟਰਸਨ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਦੱਖਣੀ ਅਫਰੀਕੀ ਬੱਲੇਬਾਜ ਨੇ ਉਨ੍ਹਾਂ ਨੂੰ ਮਹਾਨ ਗੁੰਡੱਪਾ ਵਿਸ਼ਵਨਾਥ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਪੀਟਰਸਨ ਨੇ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਦੱਖਣੀ ਅਫ਼ਰੀਕਾ ਦੀ 2-1 ਨਾਲ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੂੰ ਪਲੇਅਰ ਆਫ ਦਾ ਮੈਚ ਦੇ ਨਾਲ-ਨਾਲ ਪਲੇਅਰ ਆਫ ਦਾ ਸੀਰੀਜ਼ ਵੀ ਚੁਣਿਆ ਗਿਆ।
ਉਸ ਦੀ ਸ਼ਲਾਘਾ ਕਰਦੇ ਹੋਏ ਸ਼ਾਸਤਰੀ ਨੇ ਕਿਹਾ ਕਿ ਕੀਗਨ ਪੀਟਰਸਨ ਦੇ ਤੌਰ ’ਤੇ ਇਕ ਵਰਲਡ ਕਲਾਸ ਪਲੇਅਰ ਤਿਆਰ ਹੋ ਰਿਹਾ ਹੈ। ਉਨ੍ਹਾਂ ਨੂੰ ਉਸਦੇ ਬਚਹਨ ਦੇ ਹੀਰੋ ਗੁੰਡੱਪਾ ਵਿਸ਼ਵਨਾਥ ਦੀ ਯਾਦ ਆ ਗਈ। ਖੱਬੇ ਹੱਥ ਦੇ ਬੱਲੇਬਾਜ ਵਿਸ਼ਵਨਾਥ ਨੂੰ ਆਪਣੇ ਯੁੱਗ ਦੇ ਵਧੀਆ ਬੱਲੇਬਾਜਾਂ ’ਚੋਂ ਇਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਭਾਰਤ ਲਈ 91 ਟੈਸਟ ਤੇ 25 ਵਨ-ਡੇ ਮੈਚ ਖੇਡੇ। ਪੀਟਰਸਨ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ ਛੇ ਪਾਰੀਆਂ ’ਚ 276 ਦੌੜਾਂ ਬਣਾਈਆਂ।
ਮੈਚ ਤੋਂ ਬਾਅਦ ਪੀਟਰਸਨ ਨੇ ਆਪਣੇ ਪ੍ਰਦਰਸ਼ਨ ਨੂੰ ਲੈਕੇ ਕਿਹਾ,‘ਮੈਂ ਹਾਂ-ਪੱਖੀ ਹੋ ਕੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਨ੍ਹਾਂ ਹਾਲਾਤ ਮੈਂ ਆਪਣੇ ਮਜ਼ਬੂਤ ਪੱਖ ’ਤੇ ਟਿਕਿਆ ਹੋਇਆ ਸੀ। ਸਫ਼ਰ ਲੰਮਾ ਰਿਹਾ ਸੀ ਪਰ ਹੁਣ ਪੂਰੀ ਕਹਾਣੀ ਨਹੀਂ ਦੱਸ ਸਕਦਾ। ਕਹਾਣੀ ਕਲ੍ਹ ਸਵੇਰ ਤੱਕ ਨਹੀਂ ਖਤਮ ਹੋਵੇਗੀ। ਪਿੱਚ ਬਹੁਤ ਚੁਣੌਤੀਪੂਰਨ ਰਹੀ ਸੀ। ਗੇਂਦਬਾਜੀ ਵੀ ਕਾਫ਼ੀ ਚੁਣੌਤੀਪੂਰਨ ਰਹੀ ਹੈ। ਦੱਸਣਯੋਗ ਹੈ ਕਿ ਕੇਪਟਾਊਨ ’ਚ ਖੇਡੇ ਗਏ ਤੀਸਰੇ ਟੈਸਟ ’ਚ ਡੀਨ ਐਲਗਰ ਦੀ ਕਪਤਾਨੀ ਵਾਲੀ ਟੀਮ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ’ਚ ਕੀਗਨ ਪੀਟਰਸਨ ਨੇ 72 ਤੇ 82 ਦੌੜਾਂ ਦੀ ਪਾਰੀ ਖੇਡੀ।