ਰਤਿੰਦਰਪਾਲ ਸਿੰਘ ਮਾਨ ਚੰਡੀਗੜ੍ਹ ਓਲੰਪਿਕ ਸੰਘ ਦਾ ਸੀਨੀਅਰ ਉਪ ਮੁਖੀ ਨਿਯੁਕਤ
Saturday, Jul 11, 2020 - 03:25 AM (IST)
ਚੰਡੀਗੜ੍ਹ– ਰਤਿੰਦਰਪਾਲ ਸਿੰਘ ਮਾਨ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਓਲੰਪਿਕ ਸੰਘ ਦਾ ਸੀਨੀਅਰ ਉਪ ਮੁਖੀ ਨਿਯੁਕਤ ਕੀਤਾ ਗਿਆ। ਸੰਘ ਦੇ ਬਿਆਨ ਮੁਤਾਬਕ ਰਿਕੀ ਦੇ ਨਾਂ ਨਾਲ ਜਾਣੇ ਜਾਣ ਵਾਲੇ ਮਾਨ ਨੂੰ ਸੰਘ ਦੇ ਮੁਖੀ ਅਮਰਿੰਦਰ ਸਿੰਘ ਬਜਾਜ ਨੇ ਸੀਨੀਅਰ ਉਪ ਮੁਖੀ ਨਿਯੁਕਤ ਕੀਤਾ। ਉਹ ਪਟਿਆਲਾ ਬਾਜ਼ਾਰ ਕਮੇਟੀ ਦਾ ਵੀ ਪ੍ਰਧਾਨ ਹੈ। ਰਿਕੀ ਨੇ ਨਿਯੁਕਤੀ ਤੋਂ ਬਾਅਦ ਕਿਹਾ,''ਮੈਂ ਖੇਡਾਂ ਦੇ ਪ੍ਰਚਾਰ ਤੇ ਕਲਿਆਣ ਲਈ ਕੰਮ ਕਰਾਂਗਾ।'' ਪੰਜਾਬ ਦੇ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਚੰਡੀਗੜ੍ਹ ਓਲੰਪਿਕ ਸੰਘ ਦੇ ਉਮਰ ਭਰ ਲਈ ਪ੍ਰਧਾਨ ਹਨ।