ਅਫਗਾਨਿਸਤਾਨ ਨੇ ਦ. ਅਫਰੀਕਾ ਖਿਲਾਫ ਵਨਡੇ ਸੀਰੀਜ਼ ਲਈ ਕੀਤੀ ਟੀਮ ਦੀ ਘੋਸ਼ਣਾ, ਰਾਸ਼ਿਦ ਦੀ ਵਾਪਸੀ

Thursday, Sep 12, 2024 - 06:21 PM (IST)

ਅਫਗਾਨਿਸਤਾਨ ਨੇ ਦ. ਅਫਰੀਕਾ ਖਿਲਾਫ ਵਨਡੇ ਸੀਰੀਜ਼ ਲਈ ਕੀਤੀ ਟੀਮ ਦੀ ਘੋਸ਼ਣਾ, ਰਾਸ਼ਿਦ ਦੀ ਵਾਪਸੀ

ਕਾਬੁਲ- ਅਫਗਾਨਿਸਤਾਨ ਨੇ ਦੱਖਣੀ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ 17 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਹੈ। ਹਸ਼ਤਮੁੱਲਾਹ ਸ਼ਾਹਿਦੀ ਦੱਖਣੀ ਅਫਰੀਕਾ ਦੇ ਖਿਲਾਫ ਇਤਿਹਾਸਕ ਦੋ-ਪੱਖੀ ਵਨਡੇ ਸੀਰੀਜ਼ 'ਚ ਅਫਗਾਨਿਸਤਾਨ ਦੀ ਕਪਤਾਨੀ ਕਰਨਗੇ, ਜਦਕਿ ਰਹਿਮਤ ਸ਼ਾਹ ਨੂੰ ਉਪ ਕਪਤਾਨੀ ਸੌਂਪੀ ਗਈ ਹੈ। ਇਸ ਟੀਮ 'ਚ ਰਾਸ਼ਿਦ ਖਾਨ ਦੀ ਵੀ ਵਾਪਸੀ ਹੋਈ ਹੈ, ਜੋ ਸੱਟ ਕਾਰਨ ਆਇਰਲੈਂਡ ਖਿਲਾਫ ਪਿਛਲੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਸਨ। 
ਗੁਲਬਦੀਨ ਨੈਬ ਅਤੇ ਮੁਹੰਮਦ ਨਬੀ ਵੀ ਅਨੁਭਵੀ ਖਿਡਾਰੀਆਂ ਵਾਲੀ ਇਸ ਟੀਮ 'ਚ ਸ਼ਾਮਲ ਹਨ। ਹਾਲਾਂਕਿ ਕੁਝ ਮਸ਼ਹੂਰ ਖਿਡਾਰੀਆਂ ਦੀਆਂ ਸੱਟਾਂ ਨੇ ਦੋ ਨੌਜਵਾਨ ਦਾਅਵੇਦਾਰਾਂ ਨੂੰ ਸ਼ਾਮਲ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ। ਅਫਗਾਨਿਸਤਾਨ ਦੀ ਟੀਮ 'ਚ ਇਬਰਾਹਿਮ ਜਾਦਰਾਨ ਦੀਆਂ ਸੇਵਾਵਾਂ ਨਹੀਂ ਹੋਣਗੀਆਂ, ਜੋ ਗਿੱਟੇ ਦੀ ਮੋਚ ਕਾਰਨ ਬਾਹਰ ਹੋ ਗਏ ਸਨ ਅਤੇ ਮੁਜ਼ੀਬ ਉਰ ਰਹਿਮਾਨ, ਜੋ ਅਜੇ ਤੱਕ ਸੱਜੇ ਹੱਥ ਦੀ ਮੋਚ ਤੋਂ ਉਭਰ ਨਹੀਂ ਪਾਏ ਹਨ। ਆਈਸੀਸੀ ਦੀ ਇਕ ਰਿਪੋਰਟ ਅਨੁਸਾਰ ਇਸ ਤੋਂ ਹਾਲ ਹੀ 'ਚ ਘਰੇਲੂ ਲਿਸਟ ਏ ਮੁਕਾਬਲੇ 'ਚ ਪ੍ਰਭਾਵਿਤ ਕਰਨ ਵਾਲੇ ਪ੍ਰਤਿਭਾਸ਼ਾਲੀ ਸੱਜੇ ਹੱਥ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਅਬਦੁੱਲ ਮਲਿਕ ਅਤੇ ਸੱਤ ਟੀ20ਆਈ ਖੇਡਣ ਵਾਲੇ ਚੋਟੀ ਦੇ ਕ੍ਰਮ ਦੇ ਹੋਰ ਵਿਕਲਪ ਦਰਵੇਸ਼ ਰਸੂਲੀ ਲਈ ਰਸਤੇ ਖੁੱਲ੍ਹ ਗਏ ਹਨ।
ਏਸੀਬੀ ਦੇ ਸੀਈਓ ਨਸੀਬ ਖਾਨ ਨੇ ਕਿਹਾ ਕਿ ਸਾਡੇ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰਨਾ ਅਫਗਾਨਿਸਤਾਨ ਕ੍ਰਿਕਟ ਲਈ ਇਕ ਵੱਡੀ ਉਪਲੱਬਧੀ ਹੈ। ਉਹ ਇਕ ਬਿਹਤਰੀਨ ਟੀਮ ਹੈ ਅਤੇ ਉਨ੍ਹਾਂ ਦੇ ਖਿਲਾਫ ਵਨਡੇ ਸੀਰੀਜ਼ ਖੇਡਣਾ ਕੁਝ ਅਜਿਹਾ ਹੈ ਜਿਸ ਨੂੰ ਲੈ ਕੇ ਅਸੀਂ ਸਾਰੇ ਉਤਸ਼ਾਹਿਤ ਹਾਂ। ਸਾਡੀ ਟੀਮ ਨੇ ਪਿਛਲੇ ਦੋ-ਤਿੰਨ ਸਾਲਾਂ 'ਚ ਆਈਸੀਸੀ ਇਵੈਂਟਸ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਆਪਣੀ ਟੀਮ ਨੂੰ ਦੋ-ਪੱਖੀ ਕ੍ਰਿਕਟ 'ਚ ਵੀ ਓਨਾ ਹੀ ਪ੍ਰਤੀਯੋਗੀ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। 
ਇਹ ਵਨਡੇ ਸੀਰੀਜ਼ ਆਈਸੀਸੀ ਟੂਰਨਾਮੈਂਟ ਦੇ ਬਾਹਰ ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਪਹਿਲੀ ਮੁਲਾਕਾਤ ਹੋਵੇਗੀ ਜਿਸ ਦੇ ਤਿੰਨੇ ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਏਸੀਬੀ ਵਲੋਂ ਆਯੋਜਿਤ ਕੀਤੇ ਜਾਣਗੇ। ਦੋਵੇਂ ਟੀਮਾਂ ਨੇ ਪਿਛਲੀ ਵਾਰ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ 2024 'ਚ ਮੁਕਾਬਲਾ ਕੀਤਾ ਸੀ ਜਿਥੇ ਪ੍ਰੋਟੀਆਜ਼ ਨੇ ਸੈਮੀਫਾਈਨਲ 'ਚ ਅਫਗਾਨਿਸਤਾਨ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ। 
ਅਫਗਾਨਿਸਤਾਨ ਟੀਮ : ਹਸ਼ਮਤੁੱਲਾਹ ਸ਼ਾਹਿਦੀ (ਕਪਤਾਨ), ਰਹਿਮਤ ਸ਼ਾਹ (ਉਪ-ਕਪਤਾਨ), ਰਹਿਮਾਨੁੱਲਾਹ ਗੁਰਬਾਜ਼ (ਵਿਕਟਕੀਪਰ), ਇਕਰਾਮ ਅਲੀਖਿਲ (ਵਿਕਟਕੀਪਰ), ਅਬਦੁੱਲ ਮਲਿਕ, ਰਿਆਜ਼ ਹਸਨ, ਦਰਵਿਸ਼ ਰਸੂਲੀ, ਅਜ਼ਮਤੁੱਲਾਹ ਉਮਰਜਈ, ਮੁਹੰਮਦ ਨਬੀ, ਗੁਲਬਦੀਨ ਨੈਬ, ਰਾਸ਼ਿਦ ਖਾਨ, ਨਾਂਗਯਾਲ ਖਰੋਤੀ, ਅੱਲਾਹ ਮੁਹੰਮਦ, ਗਜਨਫਰ, ਫਜਲ ਹੱਕ ਫਾਰੂਕੀ, ਬਿਲਾਲ ਸ਼ਾਮੀ, ਨਵੀਦ ਜਾਦਰਾਨ ਅਤੇ ਫਰੀਦ ਅਹਿਮਦ ਮਲਿਕ। 


author

Aarti dhillon

Content Editor

Related News