ਰਾਸ਼ਿਦ ਖ਼ਾਨ ਨੇ ਕੀਤੀ ਇਸ ਗੇਂਦਬਾਜ਼ ਦੀ ਸ਼ਲਾਘਾ, ਕਿਹਾ- ਆਉਣ ਵਾਲੇ ਸਾਲਾਂ 'ਚ ਬਣੇਗਾ ਭਾਰਤ ਦਾ ਵੱਡਾ ਸਟਾਰ
Sunday, May 29, 2022 - 05:55 PM (IST)
ਸਪੋਰਟਸ ਡੈਸਕ- ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ ਫਾਈਨਲ ਮੈਚ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਗੁਜਰਾਤ ਦੇ ਬਿਹਤਰੀਨ ਗੇਂਦਬਾਜ਼ਾਂ 'ਚੋਂ ਇਕ ਰਾਸ਼ਿਦ ਖ਼ਾਨ ਨੇ ਹਾਲ ਹੀ 'ਚ ਭਾਰਤੀ ਪ੍ਰਤਿਭਾਵਾਂ ਬਾਰੇ ਖੁਲਾਸਾ ਕੀਤਾ ਜੋ ਆਉਣ ਵਾਲੇ ਸਮੇਂ 'ਚ ਭਾਰਤੀ ਟੀਮ ਦੇ ਵੱਡੇ ਸਟਾਰ ਹੋਣਗੇ। ਗੁਜਰਾਤ ਲਈ 15 ਮੈਚਾਂ 'ਚ 18 ਵਿਕਟਾਂ ਲੈਣ ਵਾਲੇ ਰਾਸ਼ਿਦ ਨੇ ਆਪਣੇ ਕੌਸ਼ਲ ਲਈ ਰਵੀ ਬਿਸ਼ਨੋਈ ਦੀ ਸ਼ਲਾਘਾ ਕੀਤੀ।
ਰਾਸ਼ਿਦ ਖ਼ਾਨ ਨੇ ਕਿਹਾ, ਬਿਸ਼ਨੋਈ ਇਕ ਯੁਵਾ ਪ੍ਰਤਿਭਾ ਹੈ। ਮੈਂ ਉਸ ਨਾਲ ਕਾਫ਼ੀ ਵਾਰ ਗੱਲ ਕੀਤੀ ਹੈ। ਆਉਣ ਵਾਲੇ ਸਾਲਾਂ 'ਚ ਉਹ ਭਾਰਤ ਲਈ ਇਕ ਵੱਡੇ ਸਟਾਰ ਸਾਬਤ ਹੋਣਗੇ। ਜੇਕਰ ਉਹ ਆਪਣੇ ਹੁਨਰ 'ਚ ਭਰੋਸਾ ਕਰਦਾ ਹੈ ਤੇ ਉਸ ਸਮਰਥਨ ਜਾਰੀ ਰਹਿੰਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਭਾਰਤ ਦਾ ਵੱਡਾ ਗੇਂਦਬਾਜ਼ ਹੋਵੇਗਾ।
ਰਾਸ਼ਿਦ ਨੇ ਭਾਰਤ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਲਈ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਅਫਗਾਨਿਸਤਾਨ ਦੇ ਸਟਾਰ ਨੇ ਕਿਹਾ, ਯਕੀਨੀ ਤੌਰ 'ਤੇ ਜਿਸ ਤਰ੍ਹਾਂ ਨਾਲ ਉਸ ਨੇ ਆਰ. ਸੀ. ਬੀ. ਤੇ ਭਾਰਤ ਲਈ ਪ੍ਰਦਰਸ਼ਨ ਕੀਤਾ, ਉਹ ਸਰਵਸ੍ਰੇਸ਼ਠ ਸਪਿਨਰ ਹਨ। ਉਨ੍ਹਾਂ ਨੇ ਭਾਰਤ ਤੇ ਆਰ. ਸੀ. ਬੀ. ਲਈ ਮੁਸ਼ਕਲ ਓਵਰ ਸੁੱਟੇ, ਜੋ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਜ਼ਿਆਦਾਤਰ ਮੈਚ ਬੈਂਗਲੁਰੂ 'ਚ ਖੇਡੇ ਹਨ, ਜੋ ਇਕ ਛੋਟਾ ਮੈਦਾਨ ਹੈ ਤੇ ਉਨ੍ਹਾਂ ਨੇ ਆਪਣੇ ਕੌਸ਼ਲ ਨੂੰ ਸ਼ਾਨਦਾਰ ਢੰਗ ਨਾਲ ਦਿਖਾਇਆ।