ਰਾਸ਼ਿਦ ਖਾਨ ਨੇ ਸਟੀਵ ਸਮਿਥ ਦੀ ਕੀਤੀ ਨਕਲ, ਵੀਡੀਓ ਵਾਇਰਲ

Friday, Jun 05, 2020 - 03:13 AM (IST)

ਰਾਸ਼ਿਦ ਖਾਨ ਨੇ ਸਟੀਵ ਸਮਿਥ ਦੀ ਕੀਤੀ ਨਕਲ, ਵੀਡੀਓ ਵਾਇਰਲ

ਨਵੀਂ ਦਿੱਲੀ- ਰਾਸ਼ਿਦ ਖਾਨ ਦੁਨੀਆ ਦੇ ਸਭ ਤੋਂ ਮਸ਼ਹੂਰ ਅਫਗਾਨਿਸਤਾਨ ਕ੍ਰਿਕਟਰ ਹਨ। ਇੰਡੀਅਨ ਪ੍ਰੀਮੀਅਰ ਲੀਗ 'ਚ ਇਹ ਗੇਂਦਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। 46 ਮੈਚਾਂ 'ਚ ਇਸ ਗੇਂਦਬਾਜ਼ ਨੇ 6.55 ਦੀ ਇਕੋਨਮੀ ਨਾਲ 55 ਵਿਕਟਾਂ ਹਾਸਲ ਕੀਤੀਆਂ। ਪਿਛਲੇ ਕੁਝ ਸਾਲਾਂ 'ਚ ਰਾਸ਼ਿਦ ਨੇ ਕੁਝ ਸ਼ਾਨਦਾਰ ਪਾਰੀਆਂ ਖੇਡੀਆ ਹਨ। ਹਾਲਾਂਕਿ ਇਸ ਦੌਰਾਨ ਰਾਸ਼ਿਦ ਨੂੰ ਗੇਮ ਦੇ ਸਭ ਤੋਂ ਵੱਡੇ ਖਿਡਾਰੀ ਸਟੀਵ ਸਮਿਥ ਦੀ ਨਕਲ ਕਰਦੇ ਦੇਖਿਆ ਗਿਆ। ਰਾਸ਼ਿਦ ਨੇ ਹਾਲ ਹੀ 'ਚ ਉਸਦੇ ਬੱਲੇਬਾਜ਼ੀ ਦੀ ਨਕਲ ਕੀਤੀ ਤੇ ਹੈਦਰਾਬਾਦ ਨੇ ਆਪਣੇ ਟਵਿੱਟਰ ਹੈਂਡਲ 'ਤੇ ਉਸਦਾ ਵੀਡੀਓ ਸ਼ੇਅਰ ਕੀਤਾ।


ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਨੇ ਹਾਲ ਹੀ 'ਚ ਆਪਣਾ 31ਵਾਂ ਜਨਮਦਿਨ ਮਨਾਇਆ ਹੈ। ਸਮਿਥ ਨੂੰ ਇਸ ਸਦੀ ਦਾ ਸਭ ਤੋਂ ਬੈਸਟ ਬੱਲੇਬਾਜ਼ ਕਿਹਾ ਜਾਂਦਾ ਹੈ ਖਾਸ ਕਰਕੇ ਟੈਸਟ ਕ੍ਰਿਕਟ 'ਚ। ਸਮਿਥ ਦੀ ਬੱਲੇਬਾਜ਼ੀ ਦੇਖ ਹੁਣ ਉਸਦੀ ਤੁਲਨਾ ਸਰ ਡਾਨ ਬ੍ਰੈਡਮੈਨ ਨਾਲ ਹੋਣ ਲੱਗੀ ਹੈ। ਪਿਛਲੇ ਸਾਲ ਸਮਿਥ 12 ਮਹੀਨੀਆਂ ਦੇ ਬੈਨ ਤੋਂ ਬਾਅਦ ਕ੍ਰਿਕਟ 'ਚ ਵਾਪਸ ਆਏ ਸਨ ਤੇ ਉਨ੍ਹਾਂ ਨੇ ਆਉਂਦੇ ਹੀ ਏਸ਼ੇਜ਼ ਸੀਰੀਜ਼ 'ਚ ਧਮਾਕੇਦਾਰ ਪ੍ਰਦਰਸ਼ਨ ਕੀਤਾ।


author

Gurdeep Singh

Content Editor

Related News