ਧੋਨੀ ਤੋਂ ਬਾਅਦ ਇਸ ਕ੍ਰਿਕਟਰ ''ਤੇ ਬਣੇਗੀ ਫਿਲਮ, ਰਣਵੀਰ ਨਿਭਾਵੇਗਾ ਮੁੱਖ ਭੂਮਿਕਾ

Monday, Sep 25, 2017 - 09:24 PM (IST)

ਧੋਨੀ ਤੋਂ ਬਾਅਦ ਇਸ ਕ੍ਰਿਕਟਰ ''ਤੇ ਬਣੇਗੀ ਫਿਲਮ, ਰਣਵੀਰ ਨਿਭਾਵੇਗਾ ਮੁੱਖ ਭੂਮਿਕਾ

ਮੁੰਬਈ— ਸਾਲ 1983 'ਚ ਭਾਰਤ ਨੂੰ ਕ੍ਰਿਕਟ ਵਿਸ਼ਵ ਕੱਪ 'ਚ ਮਿਲੀ ਖਿਤਾਬੀ ਜਿੱਤ ਦੀ ਕਹਾਣੀ 'ਤੇ ਆਧਾਰਿਤ ਫਿਲਮ 'ਚ ਬਾਲੀਵੁੱਡ ਦੇ ਅਭਿਨੇਤਾ ਰਣਵੀਰ ਸਿੰਘ ਨੂੰ ਕਪਤਾਨ ਕਪਿਲ ਦੇਵ ਦੀ ਭੂਮਿਕਾ 'ਚ ਦੇਖਿਆ ਜਾਵੇਗਾ। ਇਸ ਦੇ ਤਹਿਤ ਰਣਵੀਰ 1983 ਦੇ ਵਿਸ਼ਵ ਕੱਪ ਦੀ ਅਜੇਤੂ ਟੀਮ ਤੇ ਦਿੱਗਜ਼ ਖਿਡਾਰੀ ਕਪਿਲ ਦੇਵ ਨਾਲ ਮੁਲਾਕਾਤ ਕਰੇਗਾ।
ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਕਪਿਲ ਦੀ ਕਪਤਾਨੀ ਦੌਰਾਨ 1983 'ਚ ਆਯੋਜਿਤ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲਾਂ ਖਿਤਾਬ ਜਿੱਤਿਆ ਸੀ। ਇਸ ਇਤਿਹਾਸਕ ਜਿੱਤ ਦੀ ਕਹਾਣੀ 'ਤੇ ਆਧਾਰਿਤ ਫਿਲਮ ਦਾ ਨਿਰਦੇਸ਼ਕ ਕਬੀਰ ਖਾਨ ਹੋਵੇਗਾ ਅਤੇ ਇਸ ਨੂੰ ਫੈਂਟਮ ਫਿਲਮ ਵਲੋਂ ਨਿਰਮਤ ਕੀਤਾ ਜਾਵੇਗਾ। ਫਿਲਮ ਦੀ ਸਕ੍ਰਿਪਟ ਦਾ ਕੰਮ ਪੂਰਾ ਹੋ ਚੁੱਕਾ ਹੈ।
ਫੈਂਟਮ ਫਿਲਮਸ ਦੇ ਸਹਿ-ਸੰਸਥਾਪਕ ਮਧੂ ਮਾਨਨੇਤਾ ਨੇ ਇਕ ਬਿਆਨ 'ਚ ਕਿਹਾ ਕਿ 1983 ਦੀ ਇਸ ਸ਼ਾਨਦਾਰ ਭਾਰਤੀ ਕ੍ਰਿਕਟ ਟੀਮ ਦੀ ਕਹਾਣੀ ਦੇ ਨਾਲ ਕੰਮ ਦੀ ਸ਼ੁਰੂਆਤ ਇਕ ਵਧੀਆ ਅਹਿਸਾਸ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਫਿਲਮ ਦੇ ਨਿਰਦੇਸ਼ਕ ਦੇ ਸਫਰ ਦੀ ਸ਼ੁਰੂਆਤ ਅਸੀਂ ਵਿਸ਼ਵ ਅਜੇਤੂ ਟੀਮ ਦੇ ਖਿਡਾਰੀਆਂ ਨਾਲ ਕਰਾਂਗਾ। ਮੈਂ ਸਾਰੇ ਖਿਡਾਰੀਆਂ ਵਲੋਂ ਸਾਨੂੰ ਮਿਲਣ ਦੇ ਲਈ ਦਿੱਤੇ ਗਏ ਸਮੇਂ ਦੇ ਲਈ ਧੰਨਵਾਦੀ ਹਾਂ।


Related News