ਕੀ ਆਈ. ਪੀ. ਐੱਲ. ਟੀਮ ਦੇ ਮਾਲਕ ਬਣਨਗੇ ਰਣਵੀਰ ਤੇ ਦੀਪਿਕਾ? ਪੜ੍ਹੋ ਖ਼ਬਰ

10/22/2021 3:58:52 PM

ਮੁੰਬਈ (ਬਿਊਰੋ)– ਕ੍ਰਿਕਟ ਤੇ ਸਿਨੇਮਾ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਸ਼ਾਹਰੁਖ ਖ਼ਾਨ ਤੋਂ ਲੈ ਕੇ ਪ੍ਰੀਤੀ ਜ਼ਿੰਟਾ ਤਕ, ਬਹੁਤ ਸਾਰੇ ਸਿਤਾਰੇ ਹਨ, ਜੋ ਕ੍ਰਿਕਟ ਨੂੰ ਪਿਆਰ ਕਰਦੇ ਹਨ ਤੇ ਇਸ ਲਈ ਕਰੋੜਾਂ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ। ਦੋਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਆਪਣੀਆਂ ਟੀਮਾਂ ਦੇ ਮਾਲਕ ਹਨ। ਹੁਣ ਬਾਲੀਵੁੱਡ ਦੇ ਇਕ ਹੋਰ ਖ਼ੂਬਸੂਰਤ ਜੋੜੇ ਦਾ ਨਾਂ ਇਸ ਸੂਚੀ ’ਚ ਸ਼ਾਮਲ ਹੋਣ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਬਾਰੇ ਚਰਚਾਵਾਂ ਤੇਜ਼ ਹੋ ਰਹੀਆਂ ਹਨ ਕਿ ਆਲੀਸ਼ਾਨ ਬੰਗਲੇ ਤੋਂ ਬਾਅਦ ਹੁਣ ਦੋਵੇਂ ਆਈ. ਪੀ. ਐੱਲ. ਟੀਮ ਦੇ ਮਾਲਕ ਬਣ ਜਾਣਗੇ।

ਦਰਅਸਲ ਅਗਲੇ ਸਾਲ ਹੋਣ ਵਾਲੇ ਆਈ. ਪੀ. ਐੱਲ. ’ਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣ ਜਾ ਰਹੇ ਹਨ। ਹੁਣ ਤਕ 8 ਟੀਮਾਂ ਆਈ. ਪੀ. ਐੱਲ. ’ਚ ਖੇਡਦੀਆਂ ਵੇਖੀਆਂ ਗਈਆਂ ਸਨ ਪਰ ਹੁਣ 8 ਨਹੀਂ, ਸਗੋਂ 10 ਟੀਮਾਂ ਸ਼ਾਮਲ ਕੀਤੀਆਂ ਜਾਣਗੀਆਂ। ਇਕ ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨੇ ਵੀ ਟੀਮ ਖਰੀਦਣ ’ਚ ਆਪਣੀ ਦਿਲਚਸਪੀ ਦਿਖਾਈ ਹੈ।

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਕ੍ਰਿਸਟੀਆਨੋ ਰੋਨਾਲਡੋ ਦੀ ਮੈਨਚੈਸਟਰ ਯੂਨਾਈਟਿਡ ਦੇ ਨਾਲ ਨਵੀਂ ਆਈ. ਪੀ. ਐੱਲ ਟੀਮ ’ਤੇ ਸੱਟਾ ਲਗਾ ਸਕਦੇ ਹਨ। ਹੁਣ ਤਕ ਦੋ ਲੋਕ ਇਕੱਠੇ ਟੀਮ ਖਰੀਦਦੇ ਸਨ ਪਰ ਹੁਣ ਨਵੀਂ ਟੀਮ ਲਈ ਕਈ ਕੰਪਨੀਆਂ ਜਾਂ ਕੰਸੋਰਟੀਅਮ ਬੋਲੀ ਲਗਾ ਸਕਦੇ ਹਨ। ਦੋਵਾਂ ਟੀਮਾਂ ਦੀ ਬੋਲੀ ਬੀ. ਸੀ. ਸੀ. ਆਈ. ਦੁਆਰਾ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News