ਰਣਜੀ ਟਰਾਫੀ ਕੁਆਰਟਰ ਫਾਈਨਲ : ਸੁਦੀਪ ਦੇ ਅਜੇਤੂ ਸੈਂਕੜੇ ਨਾਲ ਬੰਗਾਲ ਦਾ ਮਜ਼ਬੂਤ ਸਕੋਰ

Monday, Jun 06, 2022 - 07:11 PM (IST)

ਰਣਜੀ ਟਰਾਫੀ ਕੁਆਰਟਰ ਫਾਈਨਲ : ਸੁਦੀਪ ਦੇ ਅਜੇਤੂ ਸੈਂਕੜੇ ਨਾਲ ਬੰਗਾਲ ਦਾ ਮਜ਼ਬੂਤ ਸਕੋਰ

ਬੈਂਗਲੁਰੂ- ਸੁਦੀਪ ਕੁਮਾਰ ਤਿਆਗੀ (ਅਜੇਤੂ 106) ਦੇ ਸ਼ਾਨਦਾਰ ਸੈਂਕੜੇ ਤੇ ਅਨੁਸਤੁਪ ਮਜੂਮਦਾਰ (ਅਜੇਤੂ 85) ਦੇ ਨਾਲ ਉਨ੍ਹਾਂ ਦੀ ਦੂਜੇ ਵਿਕਟ ਲਈ 178 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਮਦਦ ਨਾਲ ਬੰਗਾਲ ਨੇ ਝਾਰਖੰਡ ਦੇ ਖ਼ਿਲਾਫ਼ ਰਣਜੀ ਟਰਾਫੀ ਕੁਆਰਟਰ ਫਾਈਨਲ ਦੇ ਪਹਿਲੇ ਦਿਨ ਸੋਮਵਾਰ ਨੂੰ ਇਕ ਵਿਕਟ 'ਤੇ 310 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। 

ਅਭਿਸ਼ੇਕ ਰਮਨ ਤੇ ਅਭਿਮਨਿਊ ਈਸ਼ਵਰਨ ਦੇ ਪਹਿਲੇ ਵਿਕਟ ਲਈ 132 ਦੌੜਾਂ ਜੋੜੀਆਂ। ਰਮਨ 72 ਗੇਂਦਾਂ 'ਚ 41 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋਏ। ਕਪਤਾਨ ਈਸ਼ਵਰਨ 124 ਗੇਂਦਾਂ 'ਚ 65 ਦੌੜਾਂ ਬਣਾ ਆਊਟ ਹੋਏ। ਸਟੰਪਸ ਦੇ ਸਮੇਂ ਸੁਦੀਪ 204 ਗੇਂਦਾਂ 'ਚ 13 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 106 ਤੇ ਮਜੂਮਦਾਰ 139 ਗੇਂਦਾਂ 'ਚ 85 ਦੌੜਾਂ ਬਣਾ ਕ੍ਰੀਜ਼ 'ਤੇ ਸਨ।


author

Tarsem Singh

Content Editor

Related News