ਰਣਜੀ ਟਰਾਫੀ : ਪੁਜਾਰਾ ਦਾ ਅਜੇਤੂ ਸੈਂਕੜਾ, ਸੌਰਾਸ਼ਟਰ ਫਾਈਨਲ ਤੋਂ 55 ਦੌੜਾਂ ਦੂਰ

Monday, Jan 28, 2019 - 02:24 AM (IST)

ਰਣਜੀ ਟਰਾਫੀ : ਪੁਜਾਰਾ ਦਾ ਅਜੇਤੂ ਸੈਂਕੜਾ, ਸੌਰਾਸ਼ਟਰ ਫਾਈਨਲ ਤੋਂ 55 ਦੌੜਾਂ ਦੂਰ

ਬੈਂਗਲੁਰੂ- ਭਾਰਤ ਦੇ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (108) ਤੇ ਸ਼ੈਲਡਨ ਜੈਕਸਨ (ਅਜੇਤੂ 90) ਦੀਆਂ ਬਿਹਤਰੀਨ ਪਾਰੀਆਂ ਅਤੇ ਉਨ੍ਹਾਂ ਵਿਚਾਲੇ ਚੌਥੀ ਵਿਕਟ ਲਈ 201 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਸੌਰਾਸ਼ਟਰ ਚੌਥੇ ਦਿਨ ਐਤਵਾਰ ਨੂੰ ਕਰਨਾਟਕ ਵਿਰੁੱਧ ਰਣਜੀ ਸੈਮੀਫਾਈਨਲ ਵਿਚ ਜਿੱਤ ਤੇ ਫਾਈਨਲ ਵਿਚ ਪਹੁੰਚਣ ਤੋਂ ਸਿਰਫ 55 ਦੌੜਾਂ ਦੂਰ ਹੈ।
ਕਰਨਾਟਕ ਨੇ ਆਪਣੀ ਦੂਜੀ ਪਾਰੀ ਵਿਚ 8 ਵਿਕਟਾਂ 'ਤੇ 237 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਦੂਜੀ ਪਾਰੀ 239 ਦੌੜਾਂ 'ਤੇ ਖਤਮ ਹੋ ਗਈ। ਦਿਨ ਦੀ ਖੇਡ ਖਤਮ ਹੋਣ ਤਕ ਪੁਜਾਰਾ ਤੇ ਜੈਕਸਨ ਨੇ ਮੋਰਚਾ ਸੰਭਾਲਿਆ ਹੋਇਆ ਸੀ। ਸੌਰਾਸ਼ਟਰ ਦਾ ਸਕੋਰ ਹੁਣ 3 ਵਿਕਟਾਂ 'ਤੇ 224 ਦੌੜਾਂ 'ਤੇ ਪਹੁੰਚ ਗਿਆ ਹੈ। ਭਾਰਤੀ ਰਨ ਮਸ਼ੀਨ ਪੁਜਾਰਾ ਨੇ ਪਹਿਲੀ ਸ਼੍ਰੇਣੀ ਵਿਚ ਆਪਣਾ 49ਵਾਂ ਸੈਂਕੜਾ ਬਣਾਇਆ। ਉਹ ਹੁਣ ਤਕ ਆਪਣੀ ਅਜੇਤੂ ਪਾਰੀ ਵਿਚ  216 ਗੇਂਦਾਂ 'ਤੇ 14 ਚੌਕੇ ਲਾ ਚੁੱਕਾ ਹੈ। 


Related News