ਰਣਜੀ ਟਰਾਫੀ : ਦਿੱਲੀ ਨੇ ਹਿਮਾਚਲ ਨੂੰ ਦਿੱਤਾ 376 ਦੌੜਾਂ ਦਾ ਟੀਚਾ

11/14/2018 9:31:52 PM

ਨਵੀਂ ਦਿੱਲੀ- ਧਰੁਵ ਸ਼ੋਰੀ (ਅਜੇਤੂ 106) ਦੇ ਸ਼ਾਨਦਾਰ ਸੈਂਕੜੇ ਨਾਲ ਦਿੱਲੀ ਨੇ ਆਪਣੀ ਦੂਜੀ ਪਾਰੀ 4 ਵਿਕਟਾਂ 'ਤੇ 281 ਦੌੜਾਂ 'ਤੇ ਐਲਾਨ ਕੇ ਹਿਮਾਚਲ ਪ੍ਰਦੇਸ਼ ਸਾਹਮਣੇ ਰਣਜੀ ਟਰਾਫੀ ਇਲੀਟ ਗਰੁੱਪ-ਬੀ ਮੈਚ ਦੇ ਤੀਜੇ ਦਿਨ 376 ਦੌੜਾਂ ਦਾ ਟੀਚਾ ਰੱਖ ਦਿੱਤਾ। ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਜਾ ਰਹੇ ਇਸ ਮੁਕਾਬਲੇ 'ਚ ਹਿਮਾਚਲ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 19 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 44 ਦੌੜਾਂ ਬਣਾ ਲਈਆਂ। ਹਿਮਾਚਲ ਦੇ ਕਪਤਾਨ ਪ੍ਰਸ਼ਾਂਤ ਚੋਪੜਾ ਨੂੰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਬੋਲਡ ਕੀਤਾ। ਸਟੰਪ ਦੇ ਸਮੇਂ ਪ੍ਰਿਯਾਂਸ਼ੂ ਖੰਡੂਰੀ 22 ਦੌੜਾਂ ਤੇ ਵਿਕਟਕੀਪਰ ਅੰਕੁਸ਼ ਬੈਂਸ 16 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।
 


Related News