Ranji Trophy, Day 2 : ਰਹਾਨੇ ਤੇ ਮੁਸ਼ੀਰ ਨੇ ਮੁੰਬਈ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ

Tuesday, Mar 12, 2024 - 11:39 AM (IST)

Ranji Trophy, Day 2 : ਰਹਾਨੇ ਤੇ ਮੁਸ਼ੀਰ ਨੇ ਮੁੰਬਈ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ

ਮੁੰਬਈ, (ਭਾਸ਼ਾ)– ਕਪਤਾਨ ਅਜਿੰਕਯ ਰਹਾਨੇ ਤੇ ਮੁਸ਼ੀਰ ਖਾਨ ਦੇ ਅਜੇਤੂ ਅਰਧ ਸੈਂਕੜਿਆਂ ਨਾਲ ਮੁੰਬਈ ਨੇ ਰਣਜੀ ਟਰਾਫੀ ਫਾਈਨਲ ਦੇ ਦੂਜੇ ਦਿਨ ਸੋਮਵਾਰ ਨੂੰ ਇਥੇ ਵਿਦਰਭ ਵਿਰੁੱਧ ਆਪਣੀ ਬੜ੍ਹਤ 260 ਦੌੜਾਂ ਤਕ ਪਹੁੰਚਾ ਕੇ ਮੈਚ ’ਤੇ ਸ਼ਿਕੰਜਾ ਕੱਸ ਦਿੱਤਾ। ਰਹਾਨੇ ਨੇ 104 ਗੇਂਦਾਂ ’ਚ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 58 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਮੁਸ਼ੀਰ (ਅਜੇਤੂ 51, 125 ਗੇਂਦਾਂ, 3 ਚੌਕੇ) ਨਾਲ ਤੀਜੀ ਵਿਕਟ ਲਈ 107 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਦੂਜੀ ਪਾਰੀ ’ਚ ਮੁੰਬਈ ਦਾ ਸਕੋਰ 2 ਵਿਕਟਾਂ ’ਤੇ 141 ਦੌੜਾਂ ਤਕ ਪਹੁੰਚਾਇਆ, ਜਿਸ ਨਾਲ ਟੀਮ ਨੇ 42ਵੇਂ ਰਣਜੀ ਟਰਾਫੀ ਵੱਲ ਮਜ਼ਬੂਤ ਕਦਮ ਵਧਾਏ। ਪਹਿਲੇ ਦਿਨ ਸਿਰਫ 224 ਦੌੜਾਂ ’ਤੇ ਸਿਮਟਣ ਤੋਂ ਬਾਅਦ ਮੁੰਬਈ ਨੇ ਦੂਜੇ ਦਿਨ ਵਿਦਰਭ ਨੂੰ 105 ਦੌੜਾਂ ’ਤੇ ਸਮੇਟ ਕੇ 119 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ। ਵਿਦਰਭ ਦੀ ਟੀਮ ਸਵੇਰੇ 3 ਵਿਕਟਾਂ ’ਤੇ 31 ਦੌੜਾਂ ਤੋਂ ਅੱਗੇ ਖੇਡਣ ਉਤਰੀ ਸੀ। ਟੀਮ ਦਾ ਕੋਈ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ।


author

Tarsem Singh

Content Editor

Related News