ਤ੍ਰਿਵੇਂਦਰਮ ''ਚ 11 ਤੋਂ ਹੋਵੇਗਾ ਪੰਜਾਬ ਤੇ ਕੇਰਲ ਵਿਚਾਲੇ ਰਣਜੀ ਮੈਚ

Friday, Jan 10, 2020 - 10:45 AM (IST)

ਤ੍ਰਿਵੇਂਦਰਮ ''ਚ 11 ਤੋਂ ਹੋਵੇਗਾ ਪੰਜਾਬ ਤੇ ਕੇਰਲ ਵਿਚਾਲੇ ਰਣਜੀ ਮੈਚ

ਸਪੋਰਟਸ ਡੈਸਕ— ਮਨਦੀਪ ਸਿੰਘ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਰਣਜੀ ਟਰਾਫੀ ਦੇ ਏਲੀਟ ਗਰੁੱਪ-ਏ ਮੁਕਾਬਲੇ ਵਿਚ 11 ਤੋਂ 14 ਜਨਵਰੀ ਤਕ ਤ੍ਰਿਵੇਂਦਰਮ ਵਿਚ ਮੇਜ਼ਬਾਨ ਕੇਰਲ ਨਾਲ ਮੁਕਾਬਲੇ ਵਿਚ ਉਤਰੇਗੀ। ਪੰਜਾਬ ਨੇ ਹੁਣ ਤਕ 4 ਮੈਚਾਂ ਵਿਚ 18 ਅੰਕ ਹਾਸਲ ਕੀਤੇ ਹਨ ਤੇ ਚੋਟੀ 'ਤੇ ਹੈ, ਜਦਕਿ ਅੰਕ ਸੂਚੀ ਵਿਚ 16 ਅੰਕਾਂ ਨਾਲ ਕਰਨਾਟਕ ਦੂਜੇ ਨੰਬਰ 'ਤੇ ਹੈ। ਦੂਜੇ ਪਾਸੇ ਕੇਰਲ ਦਾ ਰਣਜੀ ਟਰਾਫੀ ਵਿਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਜਿਸ ਦੇ ਖਾਤੇ ਵਿਚ 4 ਮੈਚਾਂ 'ਚੋਂ 3 ਹੀ ਅੰਕ ਹਨ।

ਪੰਜਾਬ ਨੇ ਹੁਣ ਤਕ ਰਾਜਸਥਾਨ ਵਿਰੁੱਧ ਬੋਨਸ ਸਮੇਤ 7 ਅੰਕ, ਹੈਦਰਾਬਾਦ ਵਿਰੁੱਧ 7 ਅੰਕ, ਵਿਦਰਭ ਵਿਰੁੱਧ 3 ਅੰਕ ਤੇ ਦਿੱਲੀ ਵਿਰੁੱਧ 1 ਅੰਕ ਹਾਸਲ ਕੀਤਾ ਹੈ ਪਰ ਪੰਜਾਬ ਦੀ ਟੀਮ ਕੇਰਲ ਵਿਰੁੱਧ ਟੀਮ ਉਪ ਕਪਤਾਨ ਤੇ ਓਪਨਰ ਸ਼ੁਭਮਨ ਗਿੱਲ ਦੇ ਬਿਨਾਂ ਉਤਰੇਗੀ, ਜਿਹੜਾ 17 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਵਨ ਡੇ ਮੈਚਾਂ ਵਿਚ ਭਾਰਤ-ਏ ਟੀਮ ਦੀ ਕਪਤਾਨੀ ਕਰੇਗਾ।


Related News